View Details << Back

ਨੀਰਵ ਮੋਦੀ ਵੱਲੋਂ ਹਵਾਲਗੀ ਰੋਕਣ ਲਈ ਯੂਕੇ ’ਚ ਮੁੜ ਅਰਜ਼ੀ; ਸੁਣਵਾਈ ਅਗਲੇ ਸਾਲ ਮਾਰਚ ਤੱਕ ਟਲੀ

  ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ਨਹੀਂ ਆਉਣਾ ਚਾਹੁੰਦਾ, ਇਸ ਲਈ ਉਸ ਨੇ ਆਪਣੀ ਹਵਾਲਗੀ ਖ਼ਿਲਾਫ਼ ਯੂਕੇ ਹਾਈ ਕੋਰਟ ਵਿੱਚ ਮੁੜ ਅਰਜ਼ੀ ਦਾਇਰ ਕੀਤੀ ਹੈ ਤੇ ਅਦਾਲਤ ਨੇ ਇਸ ਮਾਮਲੇ ’ਤੇ ਸੁਣਵਾਈ ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਭਾਰਤ ਦੀ ਈਡੀ ਤੇ ਸੀਬੀਆਈ ਦੀ ਟੀਮ ਇਸ ਵੇਲੇ ਲੰਡਨ ਵਿਚ ਮੌਜੂਦ ਹੈ। ਉਹ ਨੀਰਵ ਦੀ ਅਪੀਲ ਦਾ ਵਿਰੋਧ ਕਰ ਰਹੇ ਹਨ। ਨੀਰਵ ਨੂੰ ਭਾਰਤ ਵਿਚ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਹੈ। ਨੀਰਵ ’ਤੇ 6498 ਕਰੋੜ ਤੋਂ ਜ਼ਿਆਦਾ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਬਰਤਾਨੀਆ ਦੀ ਇਕ ਅਦਾਲਤ ਪਹਿਲਾਂ ਹੀ ਭਾਰਤ ਸਰਕਾਰ ਦੀ ਹਵਾਲਗੀ ਦੀ ਮੰਗ ’ਤੇ ਭਾਰਤ ਦੇ ਹੱਕ ਵਿਚ ਫੈਸਲਾ ਦੇ ਚੁੱਕੀ ਹੈ।

ਛੇ ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬਰਤਾਨੀਆ ਦੀ ਅਦਾਲਤ ਨੂੰ ਦੱਸਿਆ ਸੀ ਕਿ ਲੰਡਨ ਵਿੱਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ’ਤੇ ਉਸ ਦੀ ਭਾਰਤੀ ਨੂੰ ਹਵਾਲਗੀ ਸਬੰਧੀ ਮਾਮਲੇ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ ਤਾਂ ਇਸ ਵਿੱਚ ਸਨਸਨੀਖੇਜ਼ ਖੁਲਾਸੇ ਹੋਣਗੇ।

ਇਸ ਤੋਂ ਪਹਿਲਾਂ ਨੀਰਵ ਮੋਦੀ ਨੂੰ ਰੌਇਲ ਕੋਰਟਸ ਆਫ ਜਸਟਿਸ ਵਿੱਚ ਹਾਈ ਕੋਰਟ ਦੇ ਜੱਜ ਸਾਈਮਨ ਟਿੰਕਲਰ ਸਾਹਮਣੇ ਇੱਕ ਹੋਰ ਮਾਮਲੇ ’ਚ ਆਪਣਾ ਪੱਖ ਪੇਸ਼ ਕਰਨ ਲਈ ਪੇਸ਼ ਕੀਤਾ ਗਿਆ ਸੀ। ਇਹ ਮਾਮਲਾ ਬੈਂਕ ਆਫ ਇੰਡੀਆ ਦੇ 80 ਲੱਖ ਡਾਲਰ ਤੋਂ ਵੱਧ ਦੇ ਬਕਾਇਆ ਕਰਜ਼ੇ ਨਾਲ ਸਬੰਧਿਤ ਸੀ।
  ਖਾਸ ਖਬਰਾਂ