View Details << Back

ਟਰੰਪ ਪ੍ਰਸ਼ਾਸਨ ਦੇ ਅੱਗੇ ਝੁਕੀ ਕੋਲੰਬੀਆ ਯੂਨੀਵਰਸਿਟੀ, ਦੇਵੇਗੀ 22 ਕਰੋੜ ਡਾਲਰ

  ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੂੰ ਆਖਰਕਾਰ ਟਰੰਪ ਪ੍ਰਸ਼ਾਸਨ ਦੇ ਸਾਹਮਣੇ ਝੁਕਣਾ ਪਿਆ ਹੈ। ਉਸਨੇ ਸੰਘੀ ਫੰਡ ਬਹਾਲ ਕਰਾਉਣ ਲਈ ਪ੍ਰਸ਼ਾਸਨ ਨਾਲ ਸਮਝੌਤਾ ਕਰ ਲਿਆਹੈ, ਜਿਸਦੇ ਤਹਿਤ ਉਹ ਸੰਘੀ ਸਰਕਾਰ ਨੂੰ 22 ਕਰੋੜ ਡਾਲਰ ਤੋਂ ਜ਼ਿਆਦਾ (ਕਰੀਬ 1900 ਕਰੋੜ ਰੁਪਏ) ਦਾ ਭੁਗਤਾਨ ਕਰੇਗੀ। ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ। ਪ੍ਰਸ਼ਾਸਨ ਨੇ ਯਹੂਦੀ ਵਿਰੋਧੀ ਭਾਵਨਾਵਾਂ ਨਾਲ ਨਿਪਟਣ ’ਚ ਨਾਕਾਮੀ ਦੇ ਨਾਂ ’ਤੇ ਯੂਨੀਵਰਸਿਟੀ ਦਾ ਫੰਡ ਰੋਕ ਦਿੱਤਾ ਸੀ। ਵ੍ਹਾਈਟ ਹਾਊਸ ਨੇ ਕਿਹਾ ਕਿ ਯੂਨੀਵਰਸਿਟੀ ਸਮਝੌਤੇ ਦੇ ਤਹਿਤ ਮਾਮਲਾ ਨਿਪਟਾਉਣ ਲਈ ਤਿੰਨ ਸਾਲਾਂ ’ਚ 20 ਕਰੋੜ ਡਾਲਰ ਦਾ ਭੁਗਤਾਨ ਕਰੇਗੀ। ਉਹ ਅਮਰੀਕੀ ਰੁਜ਼ਗਾਰ ਮੌਕਾ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਜਾਂਚ ਦੇ ਨਿਪਟਾਰੇ ਲਈ ਵੀ 2.1 ਕਰੋੜ ਡਾਲਰ ਦਾ ਭੁਗਤਾਨ ਕਰੇਗੀ। ਇਹ ਜਾਂਚ ਸੱਤ ਅਕਤੂਬਰ, 2023 ਨੂੰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੇ ਬਾਅਦ ਯਹੂਦੀ ਮੁਲਾਜ਼ਮਾਂ ਦੇ ਨਾਗਰਿਕ ਅਧਿਕਾਰਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਚੱਲ ਰਹੀ ਸੀ। ਯੂਨੀਵਰਸਿਟੀ ਦੀ ਕਾਰਜਕਾਰੀ ਚੇਅਰਪਰਸਨ ਕਲੇਅਰ ਸ਼ਿਪਮੈਨ ਨੇ ਕਿਹਾ ਕਿ ਸੰਘੀ ਜਾਂਚ ਤੇ ਸੰਸਥਾਗਤ ਅਨਿਸ਼ਚਿਤਤਾ ਦੇ ਲੰਬੇ ਦੌਰ ਦੇ ਬਾਅਦ ਇਹ ਸਮਝੌਤਾ ਮਹੱਤਵਪੂਰਣ ਕਦਮ ਹੈ। ਯੂਨੀਵਰਸਿਟੀ ਨੂੰ ਅਰਬਾਂ ਡਾਲਰ ਦੇ ਨੁਕਸਾਨ ਦੇ ਧਮਕੀ ਦਿੱਤੀ ਗਈ ਸੀ, ਜਿਸ ਵਿਚ 40 ਕਰੋੜ ਡਾਲਰ ਦੀ ਗਰਾਂਟ ਸ਼ਾਮਲ ਹੈ, ਜਿਸਨੂੰ ਇਸ ਸਾਲ ਰੋਕ ਦਿੱਤਾ ਗਿਆ ਸੀ। 270 ਸਾਲ ਪੁਰਾਣੀ ਯੂਨੀਵਰਸਿਟੀ ਉਨ੍ਹਾਂ ਪਹਿਲੀਆਂ ਅਮਰੀਕੀ ਯੂਨੀਵਰਸਿਟੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਕੰਪਲੈਕਸਾਂ ’ਚ ਫਲਸਤੀਨ ਸਮਰਥਕ ਪ੍ਰਦਰਸ਼ਨਾਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਸੀ। ਕੋਲੰਬੀਆ ਯੂਨੀਵਰਿਸਟੀ ਦੀ ਟਾਸਕ ਫੋਰਸ ਨੇ ਵੀ ਪਿਛਲੇ ਸਾਲ ਇਹ ਪਾਇਆ ਸੀ ਕਿ ਪ੍ਰਦਰਸ਼ਨਾਂ ਦੌਰਾਨ ਯਹੂਦੀ ਇਲਾਕਿਆਂ ਨੂੰ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ ਸੀ।
  ਖਾਸ ਖਬਰਾਂ