View Details << Back

ਜੇ ਜੰਗ ਹੋਈ ਤਾਂ ਸਿਰਫ਼ 4 ਦਿਨਾਂ 'ਚ ਗੋਡੇ ਟੇਕ ਦੇਵੇਗਾ ਪਾਕਿਸਤਾਨ! ਗੁਆਂਢੀ ਦੇਸ਼ ਕੋਲ ਨਹੀਂ ਬਚਿਆ ਗੋਲਾ-ਬਾਰੂਦ; ਰਿਪੋਰਟ 'ਚ ਵੱਡਾ ਖੁਲਾਸਾ

  ਪਾਕਿਸਤਾਨੀ ਫੌਜ ਇਨ੍ਹੀਂ ਦਿਨੀਂ ਗੋਲਾ-ਬਾਰੂਦ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ ਫੌਜ ਕੋਲ 96 ਘੰਟੇ ਜੰਗ ਲੜਨ ਲਈ ਸਿਰਫ਼ ਇੰਨਾ ਗੋਲਾ-ਬਾਰੂਦ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵੱਡੀ ਜੰਗ ਸ਼ੁਰੂ ਹੋ ਜਾਂਦੀ ਹੈ ਤਾਂ ਪਾਕਿਸਤਾਨੀ ਫੌਜ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇਗੀ। ਇਸ ਸੰਕਟ ਦਾ ਇੱਕ ਵੱਡਾ ਕਾਰਨ ਹਾਲ ਹੀ ਵਿੱਚ ਪਾਕਿਸਤਾਨ ਵੱਲੋਂ ਯੂਕਰੇਨ ਨੂੰ ਭੇਜੀ ਗਈ ਹਥਿਆਰਾਂ ਦੀ ਖੇਪ ਹੈ। ਖਾਸ ਤੌਰ 'ਤੇ 155mm ਤੋਪਖਾਨੇ ਦੇ ਗੋਲਿਆਂ ਦੀ ਭਾਰੀ ਸਪਲਾਈ ਕਾਰਨ ਪਾਕਿਸਤਾਨ ਨੇ ਆਪਣੇ ਸਟਾਕ ਨੂੰ ਖ਼ਤਮ ਕਰ ਦਿੱਤਾ ਹੈ। ਇਹ ਗੋਲੇ ਪਾਕਿਸਤਾਨ ਦੀ ਤੋਪਖਾਨਾ-ਅਧਾਰਤ ਯੁੱਧ ਨੀਤੀ ਲਈ ਬਹੁਤ ਜ਼ਰੂਰੀ ਹਨ, ਜੋ ਹੁਣ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ।

ਪਾਕਿਸਤਾਨ ਆਰਡਨੈਂਸ ਫੈਕਟਰੀ (ਪੀਓਐਫ) ਪਾਕਿਸਤਾਨ ਦੀ ਹਥਿਆਰ ਨਿਰਮਾਣ ਕੰਪਨੀ ਜੋ ਫੌਜ ਨੂੰ ਗੋਲਾ-ਬਾਰੂਦ ਸਪਲਾਈ ਕਰਦੀ ਹੈ, ਹੁਣ ਪੁਰਾਣੇ ਉਪਕਰਨਾਂ ਤੇ ਸੀਮਤ ਉਤਪਾਦਨ ਸਮਰੱਥਾ ਕਾਰਨ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ। ਪੀਓਐਫ ਦਾਅਵਾ ਕਰਦਾ ਹੈ ਕਿ ਉਸ ਦੀ ਤਰਜੀਹ ਘਰੇਲੂ ਜ਼ਰੂਰਤਾਂ ਹਨ ਪਰ ਮੌਜੂਦਾ ਸਥਿਤੀ ਵਿੱਚ ਇਹ ਅਸਫਲ ਰਿਹਾ ਹੈ।

ਉੱਚ ਫੌਜ ਅਧਿਕਾਰੀਆਂ ਦੀ ਮੀਟਿੰਗ 'ਚ ਉਠਾਇਆ ਇਹ ਮੁੱਦਾ

ਏਐਨਆਈ ਦੀ ਰਿਪੋਰਟ ਅਨੁਸਾਰ ਇਸ ਗੰਭੀਰ ਸਥਿਤੀ 'ਤੇ 2 ਮਈ ਨੂੰ ਹੋਈ ਕੋਰ ਕਮਾਂਡਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਚਰਚਾ ਕੀਤੀ ਗਈ ਸੀ। ਸੀਨੀਅਰ ਫੌਜੀ ਅਧਿਕਾਰੀ ਇਸ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਤੇ ਕੁਝ ਹੱਦ ਤੱਕ ਬੇਚੈਨੀ ਮਹਿਸੂਸ ਕਰ ਰਹੇ ਹਨ।

ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਪਹਿਲਾਂ ਹੀ ਪਾਕਿਸਤਾਨ ਦੀਆਂ ਸੀਮਤ ਜੰਗੀ ਸਮਰੱਥਾਵਾਂ ਬਾਰੇ ਚਿਤਾਵਨੀ ਦੇ ਚੁੱਕੇ ਹਨ। ਉਸ ਨੇ ਆਰਥਿਕ ਤੇ ਲੌਜਿਸਟਿਕ ਸਮੱਸਿਆਵਾਂ ਨੂੰ ਮੁੱਖ ਕਾਰਨ ਦੱਸਿਆ। ਪਾਕਿਸਤਾਨ ਦੀ ਮੌਜੂਦਾ ਆਰਥਿਕ ਸਥਿਤੀ ਮਹਿੰਗਾਈ ਆਪਣੇ ਸਿਖਰ 'ਤੇ ਲਗਾਤਾਰ ਵਧ ਰਹੇ ਕਰਜ਼ੇ ਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਘਟਣ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ।
  ਖਾਸ ਖਬਰਾਂ