View Details << Back

ਕਲਾਨੌਰ ਦੇ 250 ਏਕੜ 'ਚ ਬਣਾਈਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ, ਕਿਸਾਨਾਂ ਦਾ ਲੱਖਾਂ ਦਾ ਨੁਕਸਾਨ

  ਕਲਾਨੌਰ: ਝੋਨੇ ਦੇ ਸੀਜ਼ਨ ਦੌਰਾਨ ਦਿਨ-ਰਾਤ ਇੱਕ ਕਰ ਕੇ ਬੇਲਰ ਨਾਲ 250 ਏਕੜ ਦੀਆਂ ਬਣਾਈਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋਣ ਕਾਰਨ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰਦੇ ਕਿਸਾਨ ਨਾਜਰ ਸਿੰਘ, ਬੂਟਾ ਸਿੰਘ ਅਤੇ ਪਿੰਕਾ ਭੰਗਵਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਸਖ਼ਤ ਮਿਹਨਤ ਕਰ ਕੇ 250 ਏਕੜ ਜ਼ਮੀਨ ਵਿੱਚੋਂ ਝੋਨੇ ਦੀਆਂ ਪਰਾਲੀ ਦੀਆਂ ਗੱਠਾਂ ਬਣਾ ਕੇ ਨਾਜਰ ਸਿੰਘ ਦੇ ਖੇਤਾਂ ’ਚ ਡੰਪ ਕੀਤੀਆਂ ਸਨ । ਬੁੱਧਵਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਉਨ੍ਹਾਂ ਦੀਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਦੱਸਿਆਂ ਕਿ ਪਰਾਲੀ ਨੂੰ ਅੱਗ ਲੱਗਣ ਉਪਰੰਤ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਆਈਆਂ ਪਰ ਉਸ ਸਮੇਂ ਤੱਕ ਪਰਾਲੀ ਸੜ ਕੇ ਰਾਖ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਹੋ ਸਕਦੀਆਂ ਹਨ।
  ਖਾਸ ਖਬਰਾਂ