View Details << Back

Mumbai: 'ਹੈਲੋ...ਮੁੰਬਈ 'ਚ ਤਿੰਨ ਅੱਤਵਾਦੀ ਲੁਕੇ ਹਨ', ਪੁਲਿਸ ਨੂੰ ਆਈ ਅਣਪਛਾਤੀ ਫੋਨ ਕਾਲ ਨਾਲ ਮਚਿਆ ਹੜਕੰਪ

  ਮੁੰਬਈ : ਮੁੰਬਈ ਪੁਲਿਸ ਕੰਟਰੋਲ ਰੂਮ ਅੱਜ ਇੱਕ ਅਣਜਾਣ ਫੋਨ ਕਾਲ ਆਉਣ ਤੋਂ ਬਾਅਦ ਹੜਕੰਰ ਮਚ ਗਿਆ। ਦਰਅਸਲ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਵਿੱਚ ਅੱਤਵਾਦੀ ਦਾਖਲ ਹੋ ਗਏ ਹਨ। ਫੋਨ 'ਤੇ ਕਿਹਾ ਗਿਆ ਕਿ ਇਹ ਅੱਤਵਾਦੀ ਏਕਤਾ ਨਗਰ 'ਚ ਲੁਕੇ ਹੋਏ ਹਨ। ਹਾਲਾਂਕਿ, ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਸੂਚਨਾ ਝੂਠੀ ਸੀ ਅਤੇ ਫੋਨ ਕਰਨ ਵਾਲਾ ਸ਼ਰਾਬ ਦੇ ਨਸ਼ੇ ਵਿਚ ਸੀ। ਮੁਲਜ਼ਮ ਦੀ ਪਛਾਣ ਲਕਸ਼ਮਣ ਨਾਨਾਵਰੇ ਵਜੋਂ ਹੋਈ ਹੈ, ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 182 ਅਤੇ 505 (1) (ਬੀ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
  ਖਾਸ ਖਬਰਾਂ