View Details << Back

ਫਾਇਰਿੰਗ ਤੋਂ ਬਾਅਦ ਮੀਡੀਆ ਸਾਹਮਣੇ ਆਏ ਗਿੱਪੀ ਗਰੇਵਾਲ; ਬੋਲੇ- ਸਲਮਾਨ ਨਾਲ ਮੇਰੀ ਕੋਈ ਦੋਸਤੀ ਨਹੀਂ

  ਜਲੰਧਰ : ਕੈਨੇਡਾ ਦੇ ਵੈਸਟ ਵੈਨਕੂਵਰ 'ਚ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਗਿੱਪੀ ਗਰੇਵਾਲ (Gippy Grewal) ਹੁਣ ਮੀਡੀਆ ਸਾਹਮਣੇ ਆਏ। ਉਨ੍ਹਾਂ ਆਪਣੀ ਕੈਨੇਡਾ ਰਿਹਾਇਸ਼ 'ਤੇ ਹੋਈ ਗੋਲ਼ੀਬਾਰੀ ਦੀ ਘਟਨਾ ਉੱਥੇ ਹੀ ਲਾਰੈਂਸ ਬਿਸ਼ਨੋਈ (Lawrence Bishnoi) ਦੇ ਨਾਂ ਨਾਲ ਪਾਈ ਗਈ ਪੋਸਟ 'ਤੇ ਵੀ ਹੈਰਾਨੀ ਜ਼ਾਹਿਰ ਕੀਤੀ ਹੈ।

ਗਿੱਪੀ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਕੈਨੇਡਾ ਦੇ ਸਮੇਂ ਅਨੁਸਾਰ ਉਨ੍ਹਾਂ ਦੇ ਘਰ ਦੇ ਬਾਹਰ ਅੱਧੀ ਰਾਤ 12.30-1 ਵਜੇ ਫਾਇਰਿੰਗ ਹੋਈ। ਘਟਨਾ ਵੇਲੇ ਉਹ ਘਰ 'ਚ ਮੌਜੂਦ ਨਹੀਂ ਸਨ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਤੇ ਗੈਰੇਜ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਤੋਂ ਬਾਅਦ ਤੋਂ ਹੀ ਉਹ ਹੈਰਾਨ ਹਨ ਕਿ ਉਨ੍ਹਾਂ ਨਾਲ ਆਖਿਰ ਹੋਇਆ ਕੀ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਕੋਈ ਵਿਵਾਦ ਵੀ ਨਹੀਂ ਹੈ।

ਗਿੱਪੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਵੱਲੋਂ ਪਾਈ ਗਈ ਪੋਸਟ ਤੋਂ ਬਾਅਦ ਉਹ ਘਟਨਾ ਬਾਰੇ ਸੋਚ ਕੇ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਬਿਸ਼ਨੋਈ ਵੱਲੋਂ ਕਦੀ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ। ਗਿੱਪੀ ਨੇ ਸਲਮਾਨ ਖ਼ਾਨ ਨਾਲ ਦੋਸਤੀ ਤੋਂ ਵੀ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਸਲਮਾਨ ਨੂੰ ਸਿਰਫ਼ ਦੋ ਵਾਰ ਮਿਲੇ ਹਨ। ਇਕ ਵਾਰੀ ਬਿੱਗ ਬੌਸ 'ਚ ਤੇ ਦੂਜੀ ਆਪਣੀ ਫਿਲਮ ਮੌਜਾਂ ਹੀ ਮੌਜਾਂ ਦੇ ਟ੍ਰੇਲਰ ਲਾਂਚ ਈਵੈਂਟ 'ਤੇ।
  ਖਾਸ ਖਬਰਾਂ