View Details << Back

ਸੁਪਰੀਮ ਕੋਰਟ ਨੇ 'ਨਾਮ ਬਦਲਣ ਕਮਿਸ਼ਨ' ਬਣਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ, ਆਖਿਆ- ਦੇਸ਼ ਦੇ ਸਾਹਮਣੇ ਕਰਨ ਨੂੰ ਬਹੁਤ ਕੁਝ ਹੈ

  ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਸ਼ਹਿਰਾਂ ਅਤੇ ਕਸਬਿਆਂ ਦੇ ਪੁਰਾਤਨ ਨਾਵਾਂ ਦੀ ਪਛਾਣ ਕਰਨ ਲਈ 'ਰਿਨੇਮਿੰਗ ਕਮਿਸ਼ਨ' ਦੀ ਸਥਾਪਨਾ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ, "ਅਸੀਂ ਅਤੀਤ ਦੇ ਕੈਦੀ ਨਹੀਂ ਰਹਿ ਸਕਦੇ। ਦੇਸ਼ ਦੇ ਸਾਹਮਣੇ ਕਰਨ ਲਈ ਅਜੋ ਬਹੁਤ ਕੁਝ ਹੈ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਇਹ ਦੇਸ਼ ਸਭ ਦਾ ਹੈ।"

ਨਾਲ ਹੀ, ਅਦਾਲਤ ਨੇ ਕਮਿਸ਼ਨ ਦਾ ਨਾਮ ਬਦਲਣ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ ਦੇ ਉਦੇਸ਼ 'ਤੇ ਸਵਾਲ ਉਠਾਇਆ ਅਤੇ ਕਿਹਾ, "ਇਹ ਮੁੱਦੇ ਦੇਸ਼ ਵਿੱਚ ਪੈਦਾ ਹੁੰਦੇ ਰਹਿਣਗੇ, ਜਿਸ ਨਾਲ ਦੇਸ਼ ਵਿੱਚ ਰੋਸ ਪੈਦਾ ਹੁੰਦਾ ਰਹੇਗਾ।
  ਖਾਸ ਖਬਰਾਂ