View Details << Back

Tata Air India ਨੇ ਦਿੱਤੀ ਮੈਗਾ ਡੀਲ ਨੂੰ ਮਨਜ਼ੂਰੀ, ਏਅਰਬੱਸ ਤੋਂ 250 ਜਹਾਜ਼ ਖਰੀਦਣ ਦਾ ਕੀਤਾ ਫੈਸਲਾ

  ਨਵੀਂ ਦਿੱਲੀ : ਟਾਟਾ ਸਮੂਹ ਦੁਨੀਆ ਦੇ ਸਭ ਤੋਂ ਵੱਡੇ ਹਵਾਬਾਜ਼ੀ ਸੌਦੇ 'ਚ ਏਅਰਬੱਸ ਤੋਂ 250 ਜਹਾਜ਼ ਖਰੀਦੇਗਾ। ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਮੰਗਲਵਾਰ ਨੂੰ ਕਿਹਾ ਕਿ ਏਅਰ ਇੰਡੀਆ ਏਅਰਬੱਸ ਤੋਂ 40 ਵਾਈਡਬਾਡੀ ਜਹਾਜ਼ਾਂ ਸਮੇਤ 250 ਜਹਾਜ਼ਾਂ ਦੀ ਖਰੀਦ ਕਰੇਗੀ।

ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ 40 ਵਾਈਡ-ਬਾਡੀ ਏ350 ਜਹਾਜ਼ ਅਤੇ 210 ਨੈਰੋ-ਬਾਡੀ ਜਹਾਜ਼ ਖਰੀਦੇਗੀ। ਵਾਈਡ ਬਾਡੀ ਏਅਰਕ੍ਰਾਫਟ ਦੀ ਵਰਤੋਂ ਲੰਬੀ ਦੂਰੀ ਦੀ ਹਵਾਈ ਯਾਤਰਾ ਲਈ ਕੀਤੀ ਜਾਵੇਗੀ।

ਟਾਟਾ ਗਰੁੱਪ ਦਾ ਵੱਡਾ ਸੌਦਾ

ਇੱਕ ਪ੍ਰੋਗਰਾਮ ਵਿੱਚ ਟਾਟਾ ਨੇ ਏਅਰਕਰਾਫਟ ਦੀ ਪ੍ਰਾਪਤੀ ਲਈ ਏਅਰਬੱਸ ਨਾਲ ਸਮਝੌਤਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਵਰਚੁਅਲ ਈਵੈਂਟ ਦਾ ਹਿੱਸਾ ਸਨ। ਟਾਟਾ ਗਰੁੱਪ ਨੇ ਪਿਛਲੇ ਸਾਲ ਜਨਵਰੀ 'ਚ ਏਅਰ ਇੰਡੀਆ ਨੂੰ ਐਕੁਆਇਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਤਨ ਟਾਟਾ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਹੋਰ ਨੇਤਾਵਾਂ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ, ਏਅਰਬੱਸ ਦੇ ਮੁੱਖ ਕਾਰਜਕਾਰੀ ਗੁਇਲਾਮ ਫੌਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ।
  ਖਾਸ ਖਬਰਾਂ