View Details << Back

Canada ਨੇ ਕਬੂਲਿਆ ਸਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਅੱਤਵਾਦ ਫੈਲਾਇਆ ਜਾਂਦਾ ਹੈ ਤੇ ਹੁੰਦੀ ਟੈਰਰ ਫੰਡਿੰਗ'

  ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਲਈ ਕੈਨੇਡਾ ਇਕ ਸੁਰੱਖਿਅਤ ਦੇਸ਼ ਬਣ ਚੁੱਕਾ ਹੈ। ਇਹ ਗੱਲ ਕੈਨੇਡਾ ਨੇ ਵੀ ਹੁਣ ਕਬੂਲ ਕਰ ਲਈ ਹੈ। ਅਸਲ ਵਿਚ ਕੈਨੇਡਾ ਸਰਕਾਰ (Canadian Govt) ਵੱਲੋਂ ਉਸ ਦੇ ਦੇਸ਼ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਕਮਿਸ਼ਨ (Foreign Interference Commission) ਦਾ ਗਠਨ ਕੀਤਾ ਗਿਆ ਹੈ। ਇਸ ਕਮਿਸ਼ਨ ਨੇ ਸੱਤ ਵੌਲਿਊਮ ਦੀ ਰਿਪੋਰਟ ਕੈਨੇਡਾ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ 'ਚ ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੀ ਇਸ ਕਮੇਟੀ ਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਕੈਨੇਡਾ ਨੇ ਮੰਨਿਆ ਹੈ ਕਿ ਉਸ ਦੇ ਦੇਸ਼ ਤੋਂ ਭਾਰਤ ਖਿਲਾਫ਼ ਨਾ ਸਿਰਫ਼ ਅੱਤਵਾਦ ਫੈਲਾਇਆ ਜਾ ਰਿਹਾ ਹੈ ਬਲਕਿ ਟੈਰਰ ਫੰਡਿੰਗ (Terror Funding) ਵੀ ਕੀਤੀ ਜਾ ਰਹੀ ਹੈ।

ਖ਼ਾਲਿਸਤਾਨ ਅੱਤਵਾਦੀਆਂ ਨੂੰ ਲੈ ਕੇ ਭਾਰਤ ਦੀ ਚਿੰਤਾ ਜਾਇਜ਼ਾ : ਰਿਪੋਰਟ
ਕੈਨੇਡਾ ਸਰਕਾਰ ਨੂੰ ਸੌਂਪੀ ਗਈ ਸੱਤ ਵੌਲਿਊਮ ਦੀ ਰਿਪੋਰਟ ਦੇ ਚੌਥੇ ਵੌਲਿਊਮ the Government's Capacity to Detect, Deter and Counter Foreign Interference ਦੇ ਪੇਜ 98 ਤੇ 99 'ਤੇ ਭਾਰਤ ਨਾਲ ਜੁੜੀ ਜਾਣਕਾਰੀ ਮੌਜੂਦ ਹੈ। ਕੈਨੇਡਾ ਦੀ ਖੁਫੀਆ ਏਜੰਸੀ CSIS (Canadian Security Intelligence Service) ਨੇ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਜਾਇਜ਼ ਹਨ।


CSIS ਮੁਤਾਬਕ ਕੁਝ ਖਾਲਿਸਤਾਨੀ ਅੱਤਵਾਦੀ ਕੈਨੇਡਾ 'ਚ ਬੈਠ ਕੇ ਭਾਰਤ ਖਿਲਾਫ਼ ਸਾਜ਼ਿਸ਼ਾਂ ਘੜ ਰਹੇ ਹਨ। ਉੱਥੇ ਹੀ, ਇੱਥੋਂ ਭਾਰਤ 'ਚ ਟੈਰਰ ਫੰਡਿੰਗ ਵੀ ਕੀਤੀ ਜਾਂਦੀ ਹੈ। ਕੈਨੇਡਾ ਦੇ ਵਿਦੇਸ਼ੀ ਦਖ਼ਲਅੰਦਾਜ਼ੀ ਕਮਿਸ਼ਨ (Foreign Interference Commission) ਨੇ ਇਹ ਵੀ ਲਿਖਿਆ ਕਿ ਅਜਿਹੇ ਸਬੂਤ ਮਿਲਣ 'ਤੇ ਕੈਨੇਡਾ ਨੇ ਭਾਰਤ ਨਾਲ ਮਿਲ ਕੇ ਅੱਤਵਾਦ ਨਾਲ ਜੁੜੇ ਮਾਮਲਿਆਂ 'ਚ ਸਹਿਯੋਗ ਕੀਤਾ ਹੈ। CSIS ਦੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ 'ਚ ਮੌਜੂਦ ਖਾਲਿਸਤਾਨੀ ਸਮਰਥਕ ਸ਼ਾਂਤੀਪੂਰਨ ਢੰਗ ਨਾਲ ਕੰਮ ਕਰਦੇ ਹਨ।
  ਖਾਸ ਖਬਰਾਂ