View Details << Back    

Cockroach Janata Party ਦਾ ਅੰਦੋਲਨ ਜਾਰੀ ਰਹੇਗਾ: ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ

  
  
Share
  Cockroach Janata Party: ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਉਹ ਇੱਥੇ ਮੰਦਰ ਮਾਰਗ ਪੁਲੀਸ ਥਾਣੇ ਵਿੱਚ ਸਥਿਤ ਐੱਸਈਐੱਮ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ‘ਟ੍ਰਿਬਿਊਨ’ ਸਮੂਹ ਨਾਲ ਗੱਲਬਾਤ ਕਰਦਿਆਂ ਸੌਰਵ ਦਾਸ ਨੇ ਕਿਹਾ, “ਅਸੀਂ ਸਮੇਂ ਦੇ ਨਾਲ ਆਪਣੇ ਆਪ ਨੂੰ ਢਾਲਾਂਗੇ। ਅਸੀਂ ਨਵੇਂ ਹਾਂ ਪਰ ਪ੍ਰਭਾਵਸ਼ਾਲੀ ਹਾਂ ਅਤੇ ਲੋਕ ਇਸ ਗੱਲ ਨੂੰ ਜਾਣਦੇ ਹਨ।” ਪੁਲੀਸ ਸੂਤਰਾਂ ਅਨੁਸਾਰ ਸੀ ਜੇ ਪੀ ਦੇ ਦੋਵਾਂ ਆਗੂਆਂ ਤੋਂ ਉਨ੍ਹਾਂ ਵਿਰੁੱਧ ਦਰਜ ਦੋ ਵੱਖ-ਵੱਖ ਮਾਮਲਿਆਂ ਦੇ ਸਬੰਧ ਵਿੱਚ ਪੁੱਛ-ਪੜਤਾਲ ਕੀਤੀ ਗਈ। ਪੁੱਛ-ਪੜਤਾਲ ਦੌਰਾਨ ਐੱਸਈਐੱਮ ਨੇ ਉਨ੍ਹਾਂ ਨੂੰ ਆਪਣੇ ਮੌਜੂਦਾ ਰਿਹਾਇਸ਼ੀ ਪਤਿਆਂ ਦੀ ਤਸਦੀਕ ਕਰਵਾਉਣ ਲਈ ਕਿਹਾ। ਰਿਹਾਇਸ਼ੀ ਪਤਿਆਂ ਦੀ ਤਸਦੀਕ ਕਰਨ ਦੇ ਹੁਕਮ ਐੱਸਈਐੱਮ ਜੱਜ ਨੇ ਦੋਵਾਂ ਆਗੂਆਂ ਨੂੰ ਪੁੱਛਿਆ, “ਕੀ ਤੁਹਾਡੇ ਕੋਲ ਤੁਹਾਡੇ ਮੌਜੂਦਾ ਰਿਹਾਇਸ਼ੀ ਪਤਿਆਂ ਦੀ ਪੁਸ਼ਟੀ ਕਰਨ ਵਾਲੇ ਹਲਫ਼ਨਾਮੇ ਹਨ?” ਇਸ ਦੇ ਜਵਾਬ ਵਿੱਚ ਦਾਸ ਨੇ ਕਿਹਾ, “ਹਾਂ, ਉਹ ਮਕਾਨ ਮਾਲਕ ਜਾਂ ਏਜੰਟ ਕੋਲ ਹੋ ਸਕਦੇ ਹਨ। ਅਸੀਂ ਉਹ ਮੁਹੱਈਆ ਕਰਵਾ ਸਕਦੇ ਹਾਂ।” ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ ਉਨ੍ਹਾਂ ਦੇ ਪਤਿਆਂ ਦੀ ਤਸਦੀਕ ਕਰ ਸਕਦਾ ਹੈ। ਇਸ ਦੇ ਨਾਲ ਹੀ ਅਗਲੀ ਸੁਣਵਾਈ ਲਈ 17 ਨਵੰਬਰ ਦੀ ਤਰੀਕ ਤੈਅ ਕੀਤੀ ਗਈ। ਅਦਾਲਤ ਵਿੱਚ ਸੀ ਜੇ ਪੀ ਜਾਂ ਇਸ ਵੱਲੋਂ ਦਿੱਤੇ ਗਏ ਰੋਸ ਪ੍ਰਦਰਸ਼ਨਾਂ ਦੇ ਸੱਦੇ ਬਾਰੇ ਕੋਈ ਗੰਭੀਰ ਚਿੰਤਾ ਜ਼ਾਹਰ ਨਹੀਂ ਕੀਤੀ ਗਈ। ਇੱਕ ਸੂਤਰ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਵੀਰਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਹੋਰ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਉਹ ਐੱਸਈਐੱਮ ਦੇ ਸਾਹਮਣੇ ਪੇਸ਼ ਹੋਏ।
  LATEST UPDATES