View Details << Back    

ਸੁਪਰੀਮ ਕੋਰਟ ਨੂੰ ਸੰਸਦ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਲੋੜ ਨਹੀਂ , CJI ਨੇ ਕਿਹਾ- ਜਨਤਾ ਦੀ ਹੈ ਅਦਾਲਤ

  
  
Share
  ਪਣਜੀ: ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਜਨਤਾ ਦੀ ਅਦਾਲਤ ਦੇ ਰੂਪ ’ਚ ਸੁਪਰੀਮ ਕੋਰਟ ਦੀ ਭੂਮਿਕਾ ਬਣਾਈ ਰੱਖੀ ਜਾਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੰਸਦ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਏ। ਕਾਨੂੰਨੀ ਸਿਧਾਂਤ ਦੀ ਅਸੰਤੁਲਿਤਤਾ ਤੇ ਤਰੁਟੀ ਲਈ ਕੋਈ ਵਿਅਕਤੀ ਅਦਾਲਤ ਦੀ ਆਲੋਚਨਾ ਕਰ ਸਕਦਾ ਹੈ। ਹਾਲਾਂਕਿ, ਸਬੂਤਾਂ ਦੇ ਸਬੰਧ ’ਚ ਉਸ ਦੀ ਭੂਮਿਕਾ ਨੂੰ ਨਹੀਂ ਦੇਖਿਆ ਜਾਣਾ ਚਾਹੀਦਾ। ਦੱਖਣੀ ਗੋਆ ਜ਼ਿਲ੍ਹੇ ’ਚ ਸੁਪਰੀਮ ਕੋਰਟ ਐਡਵੋਕੇਟਜ਼ ਆਨ ਰਿਕਾਰਡ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕਿਹਾ ਕਿ ਜਦੋਂ ਸਮਾਜ ਖੁਸ਼ਹਾਲ ਤੇ ਸੰਪੰਨ ਹੁੰਦਾ ਹੈ ਤਾਂ ਅਜਿਹੀ ਧਾਰਨਾ ਬਣਦੀ ਹੈ ਕਿ ਤੁਹਾਨੂੰ ਕੇਵਲ ਵੱਡੀਆਂ-ਵੱਡੀਆਂ ਚੀਜ਼ਾਂ ’ਤੇ ਹੀ ਧਿਆਨ ਦੇਣਾ ਚਾਹੀਦਾ ਹੈ ਪਰ ਸਾਡੀ ਅਦਾਲਤ ਅਜਿਹੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਅਦਾਲਤ ਦੇ ਰੂਪ ’ਚ ਸਿਖਰਲੀ ਅਦਾਲਤ ਦੀ ਭੂਮਿਕਾ ਨੂੰ ਭਵਿੱਖ ਲਈ ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਜਨਤਾ ਦੀ ਅਦਾਲਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸੰਸਦ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਈਏ। ਸੀਜੇਆਈ ਨੇ ਕਿਹਾ, ਉਨ੍ਹਾਂ ਲੋਕਾਂ ’ਚ ਇਕ ਵੱਡੀ ਵੰਡ ਹੈ ਜੋ ਸੋਚਦੇ ਹਨ ਕਿ ਜਦੋਂ ਤੁਸੀਂ ਉ੍ਨ੍ਹਾਂ ਦੇ ਪੱਖ ’ਚ ਫੈ਼ਸਲਾ ਦਿੰਦੇ ਹੋ ਤਾਂ ਸੁਪਰੀਮ ਕੋਰਟ ਇਕ ਅਦਭੁੱਤ ਸੰਸਥਾ ਹੈ ਅਤੇ ਜਦੋਂ ਤੁਸੀਂ ਉਨ੍ਹਾਂ ਖ਼ਿਲਾਫ਼ ਫ਼ੈਸਲਾ ਦਿੰਦੇ ਹੋ ਤਾਂ ਇਹ ਇਕ ਅਜਿਹਾ ਸੰਸਥਾ ਹੈ ਜੋ ਬਦਨਾਮ ਹੈ। ਮੈਨੂੰ ਲੱਗਦਾ ਹੈ ਕਿ ਇਹ ਇਕ ਖ਼ਤਰਨਾਕ ਪ੍ਰਵਿਰਤੀ ਹੈ ਕਿਉਂਕਿ ਤੁਸੀਂ ਸਬੂਤਾਂ ਦੇ ਦਿ੍ਸ਼ਟੀਕੋਣ ਤੋਂ ਸਿਖਰਲੀ ਅਦਾਲਤ ਦੀ ਭੂਮਿਕਾ ਜਾਂ ਉਸ ਦੇ ਕੰਮ ਨੂੰ ਨਹੀਂ ਦੇਖ ਸਕਦੇ ਹੋ। ਵਿਅਕਤੀਗਤ ਮਾਮਲਿਆਂ ਦਾ ਨਤੀਜਾ ਤੁਹਾਡੇ ਪੱਖ ’ਚ ਜਾਂ ਤੁ੍ਹਾਡੇ ਖ਼ਿਲਾਫ਼ ਹੋ ਸਕਦਾ ਹੈ। ਜੱਜਾਂ ਨੂੰ ਵੱਖ-ਵੱਖ ਮਾਮਲਿਆਂ ਦੇ ਆਧਾਰ ’ਤੇ ਆਜ਼ਾਦੀ ਦੀ ਭਾਵਨਾ ਨਾਲ ਫ਼ੈਸਲਾ ਲੈਣ ਦਾ ਅਧਿਕਾਰ ਹੈ। ਏਐੱਨਆਈ ਅਨੁਸਾਰ, ਚੀਫ ਜਸਟਿਸ ਨੇ ਕਿਹਾ ਕਿ ਬਾਰ ਤੇ ਬੈਂਚ ਇਕ-ਦੂਸਰੇ ਦੇ ਪੂਰਕ ਹਨ। ਸਾਨੂੰ ਇਕ ਦੂਸਰੇ ਤੋਂ ਲਾਭ ਹੁੰਦਾ ਹੈ। ਅਸੀਂ ਇਕ-ਦੂਜੇ ਤੋਂ ਸਿੱਖਣ ਤੇ ਨਿਆਂਪਾਲਿਕਾ ਦੀ ਬਿਹਤਰੀ ਲਈ ਕੰਮ ਕਰਨ ਲਈ ਇੱਥੇ ਹਾਂ। ਜਦੋਂ ਤੋਂ ਮੈਂ ਚੀਫ ਜਸਟਿਸ ਬਣਿਆ ਹਾਂ, ਮੈਂ ਸੁਪਰੀਮ ਕੋਰਟ ਨੂੰ ਜਨਤਾ ਦੀ ਅਦਾਲਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿਖਰਲੀ ਅਦਾਲਤ ਨੇ ਤਕਨੀਕ ਦੀ ਵਰਤੋਂ ਕਰ ਕੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ’ਚ ਕੋਰਟ ਪਾਸ ਪ੍ਰਾਪਤ ਕਰਨਾ, ਈ-ਫਾਈਲਿੰਗ ਅਤੇ ਆਨਲਾਈਨ ਹਾਜ਼ਰੀ ਦਰਜ ਕਰਨ ਵਰਗੇ ਰੋਜ਼ਮਰ੍ਹਾ ਦੇ ਕੰਮ ਸ਼ਾਮਲ ਹਨ।
  LATEST UPDATES