View Details << Back    

ਦਿੱਲੀ 'ਚ ਟੁੱਟਿਆ ਯਮੁਨਾ ਦੇ ਪਾਣੀ ਦੇ ਪੱਧਰ ਦਾ 45 ਸਾਲ ਪੁਰਾਣਾ ਰਿਕਾਰਡ, ਧਾਰਾ 144 ਲਾਗੂ

  
  
Share
  ਇਨ੍ਹੀਂ ਦਿਨੀਂ ਪਹਾੜੀ ਰਾਜਾਂ ਵਿਚ ਬਾਰਿਸ਼ ਕਾਰਨ ਯਮੁਨਾ ਨਦੀ ਵਿਚ ਤੇਜ਼ੀ ਆਈ ਹੈ। ਇਹੀ ਕਾਰਨ ਹੈ ਕਿ ਦਿੱਲੀ ਵਿੱਚ ਇਸ ਦਾ ਪਾਣੀ ਦਾ ਪੱਧਰ 45 ਸਾਲ ਪੁਰਾਣਾ ਰਿਕਾਰਡ ਤੋੜਦੇ ਹੋਏ 207.55 ਮੀਟਰ ਤਕ ਪਹੁੰਚ ਗਿਆ ਹੈ। ਪਿਛਲੀ ਵਾਰ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ 1978 ਵਿੱਚ ਰਿਕਾਰਡ ਪੱਧਰ 207.49 ਮੀਟਰ ਤਕ ਪਹੁੰਚਿਆ ਸੀ। ਇਸ ਤੋਂ ਬਾਅਦ ਹੁਣ 2023 'ਚ ਇਸ ਦਾ ਰਿਕਾਰਡ ਟੁੱਟ ਗਿਆ ਹੈ। ਪ੍ਰੀਤ ਵਿਹਾਰ ਦੇ ਐਸਡੀਐਮ ਅਤੇ ਹੜ੍ਹ ਨੋਡਲ ਅਫ਼ਸਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਹੜ੍ਹ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਖਾਦਰ ਖੇਤਰ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਧਾਰਾ 144 ਲਾਗੂ ਹੈ ਦਿੱਲੀ ਦੇ ਉਨ੍ਹਾਂ ਇਲਾਕਿਆਂ 'ਚ ਜਿੱਥੇ ਯਮੁਨਾ ਦੇ ਪਾਣੀ ਦਾ ਪੱਧਰ ਵਧਿਆ ਹੈ, ਉੱਥੇ ਸਾਵਧਾਨੀ ਦੇ ਤੌਰ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਬੁਲਾਈ ਮੀਟਿੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ਦੇ ਪਾਣੀ ਦੇ ਪੱਧਰ ਦਾ 45 ਸਾਲ ਪੁਰਾਣਾ ਰਿਕਾਰਡ ਤੋੜਦਿਆਂ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਨ੍ਹਾਂ ਖੇਤਰਾਂ ਵਿੱਚ ਸਿਵਲ ਡਿਫੈਂਸ ਵਲੰਟੀਅਰ ਤਾਇਨਾਤ ਹਨ ਗੀਤਾ ਕਲੋਨੀ, ਪੁਰਾਣੀ ਲੋਹਪੁਲ ਅਤੇ ਵਜ਼ੀਰਾਬਾਦ ਰੋਡ ਅਤੇ ਸਿਗਨੇਚਰ ਬ੍ਰਿਜ 'ਤੇ ਵੀ ਸਿਵਲ ਡਿਫੈਂਸ ਵਲੰਟੀਅਰ ਤਾਇਨਾਤ ਕੀਤੇ ਗਏ ਹਨ, ਤਾਂ ਜੋ ਲੋਕਾਂ ਦੀ ਭੀੜ ਨਾ ਹੋਵੇ। ਫਿਲਹਾਲ ਰਿਹਾਇਸ਼ੀ ਖੇਤਰ ਤਕ ਪਾਣੀ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਹੈ।
  LATEST UPDATES