View Details << Back    

ਆਕਸਫੋਰਡ ਯੂਨੀਵਰਸਿਟੀ ’ਚ ਲੱਗਾ ਪਹਿਲਾ ਲੰਗਰ, 100 ਤੋਂ ਵੱਧ ਲੋਕਾਂ ਨੇ ਛਕਿਆ

  
  
Share
  ਲੰਡਨ: ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਪਹਿਲੀ ਵਾਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ 100 ਤੋਂ ਵੱਧ ਲੋਕਾਂ ਨੇ ਲੰਗਰ ਛਕਿਆ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਮਾਈਕਲ ਅਕੋਲੇਡ ਅਯੋਦੇਜੀ ਨੇ ਲੰਗਰ ਨੂੰ ‘ਬੇਮਿਸਾਲ ਅਨੁਭਵ’ ਕਰਾਰ ਦਿੱਤਾ। ਯੂਨੀਵਰਸਿਟੀ ਦੇ ਇਸ ਖ਼ਾਸ ਈਵੈਂਟ ਦੀ ਖ਼ਾਸੀਅਤ ਇਹ ਰਹੀ ਕਿ ਹਰੇਕ ਮਹਿਮਾਨ ਨੂੰ ਸਿਰ ਢੱਕਣ ਲਈ ਖ਼ਾਸ ਰੁਮਾਲੇ ਦਿੱਤੇ ਗਏ ਸਨ, ਜਿਨ੍ਹਾਂ ’ਤੇ ਉਨ੍ਹਾਂ ਦੇ ਨਾਂ ਲਿਖੇ ਹੋਏ ਸਨ। ਆਕਸਫੋਰਡ ਸਿੱਖ ਸੁਸਾਇਟੀ ਦੇ ਪ੍ਰਧਾਨ ਸੇਰੇਨ ਸਿੰਘ ਨੇ ਸਿੱਖ ਕਦਰਾਂ-ਕੀਮਤਾਂ ਬਾਰੇ ਇੱਕ ਪੇਸ਼ਕਾਰੀ ਵੀ ਦਿੱਤੀ, ਜਿਸ ਨੂੰ ਖ਼ੂਬ ਸਲਾਹਿਆ ਗਿਆ।
  LATEST UPDATES