View Details << Back    

ਹਮੇਸ਼ਾ ਹਿਜਾਬ ਪਹਿਨਣਾ ਲਾਜ਼ਮੀ', ਮੈਡੀਕਲ ਵਿਦਿਆਰਥੀਆਂ ਨੇ ਸਰਜਰੀ ਦੌਰਾਨ ਪੂਰੀਆਂ ਬਾਹਾਂ ਤੇ ਹੂਡ ਪਹਿਨਣ ਦੀ ਕੀਤੀ ਮੰਗ

  
  
Share
  ਤਿਰੂਵਨੰਤਪੁਰਮ: ਕੇਰਲ ਦੇ ਇੱਕ ਕਾਲਜ ਦੀਆਂ ਸੱਤ ਵਿਦਿਆਰਥਣਾਂ ਨੇ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਸਰਜਰੀ ਦੌਰਾਨ ਹਿਜਾਬ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਹੈ। ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਹਿਜਾਬ ਪਹਿਨਣਾ ਹਰ ਹਾਲਤ 'ਚ ਲਾਜ਼ਮੀ ਕਾਲਜ ਅਧਿਕਾਰੀਆਂ ਨੂੰ ਲਿਖੇ ਆਪਣੇ ਪੱਤਰ ਵਿੱਚ, ਤਿਰੂਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕੋਰਸ ਕਰ ਰਹੀਆਂ ਵਿਦਿਆਰਥਣਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਅਨੁਸਾਰ, ਮੁਸਲਿਮ ਔਰਤਾਂ ਲਈ ਹਰ ਹਾਲਤ ਵਿੱਚ ਹਿਜਾਬ ਪਹਿਨਣਾ ਲਾਜ਼ਮੀ ਹੈ। ਪੱਤਰ ਵਿੱਚ ਕਿਹਾ ਗਿਆ ਲੰਬੀ ਆਸਤੀਨ ਵਾਲੀਆਂ ਸਕ੍ਰਬ ਜੈਕਟਾਂ ਤੇ ਸਰਜੀਕਲ ਹੁੱਡ ਉਪਲਬਧ ਹਨ ਜੋ ਸਾਨੂੰ ਸਾਵਧਾਨੀ ਵਰਤਣ ਦੇ ਨਾਲ-ਨਾਲ ਸਾਡੇ ਹਿਜਾਬ ਦੇ ਨਿਯਮਾਂ ਨੂੰ ਕਾਇਮ ਰੱਖਣ ਦੀ ਇਜਾਜ਼ਤ ਦਿੰਦੇ ਹਨ। ਪੱਤਰ ਵਿੱਚ ਵਿਦਿਆਰਥਣਾਂ ਨੇ ਪ੍ਰਿੰਸੀਪਲ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਹ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਉਪਰੰਤ ਪਿ੍ੰਸੀਪਲ ਡਾ: ਲਿਨੇਟ ਮੌਰਿਸ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਮੰਗ 'ਤੇ ਵਿਚਾਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।
  LATEST UPDATES