View Details << Back    

Parvez Musharraf ਦੀ ਤਾਰੀਫ ਕਰ ਕੇ ਬੁਰੇ ਫਸੇ ਸ਼ਸ਼ੀ ਥਰੂਰ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੀਤਾ ਟਰੋਲ

  
  
Share
  ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਇਕ ਵਾਰ ਫਿਰ ਵਿਵਾਦਿਤ ਟਵੀਟ ਕੀਤਾ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਸ਼ਸ਼ੀ ਥਰੂਰ ਨੇ ਉਨ੍ਹਾਂ ਨੂੰ ਸ਼ਾਂਤੀ ਦੀ ਤਾਕਤ ਦੱਸਿਆ। ਇਸ ਟਵੀਟ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਕੁਝ ਯੂਜ਼ਰਜ਼ ਨੇ ਉਨ੍ਹਾਂ ਦੇ ਟਵੀਟ ਨੂੰ ਪਸੰਦ ਨਹੀਂ ਕੀਤਾ ਹੈ। ਲੋਕਾਂ ਨੇ ਸ਼ਸ਼ੀ ਥਰੂਰ ਨੂੰ ਯਾਦ ਕਰਵਾਇਆ ਕਿ ਕਾਰਗਿਲ ਦੀ ਜੰਗ ਪਰਵੇਜ਼ ਮੁਸ਼ੱਰਫ਼ ਕਾਰਨ ਹੋਈ ਸੀ। ਲੋਕਾਂ ਦਾ ਮੰਨਣਾ ਹੈ ਕਿ ਸ਼ਸ਼ੀ ਥਰੂਰ ਨੇ ਸੋਗ ਪ੍ਰਗਟ ਕਰਨ ਦੀ ਆੜ 'ਚ ਪਰਵੇਜ਼ ਮੁਸ਼ੱਰਫ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ, ਜੋ ਸਹੀ ਨਹੀਂ ਹੈ। ਟਵੀਟ 'ਚ ਬੰਨ੍ਹੇ ਤਾਰੀਫਾਂ ਦੇ ਪੁਲ ਸ਼ਸ਼ੀ ਥਰੂਰ ਨੇ ਟਵੀਟ ਕੀਤਾ, 'ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੁਰਲੱਭ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਇਕ ਸਮੇਂ ਭਾਰਤ ਦੇ ਇਕ ਕੱਟੜ ਦੁਸ਼ਮਣ, ਉਹ 2002-2007 ਵਿਚ ਸ਼ਾਂਤੀ ਲਈ ਅਸਲ ਤਾਕਤ ਬਣ ਗਏ।' ਭਾਜਪਾ ਬੁਲਾਰੇ ਨੇ ਕੀਤਾ ਵਿਅੰਗ ਟਵੀਟ ਦਾ ਜਵਾਬ ਦਿੰਦੇ ਹੋਏ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਨੇ ਲਿਖਿਆ, ''ਓਸਾਮਾ ਬਿਨ ਲਾਦੇਨ ਅਤੇ ਤਾਲਿਬਾਨ ਦੀ ਤਾਰੀਫ ਕਰਨ ਵਾਲੇ ਪਰਵੇਜ਼ ਮੁਸ਼ੱਰਫ ਨੇ ਰਾਹੁਲ ਗਾਂਧੀ ਦੀ ਵੀ ਤਾਰੀਫ ਕੀਤੀ ਸੀ। ਉਨ੍ਹਾਂ ਨੂੰ ਸੱਜਣ ਪੁਰਸ਼ ਕਿਹਾ ਤੇ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ। ਸ਼ਾਇਦ ਇਹੀ ਵਜ੍ਹਾ ਹੈ ਕਿ ਸ਼ਸ਼ੀ ਥਰੂਰ ਕਾਰਗਿਲ ਦੇ ਵਾਸਤੂਕਾਰ ਤੇ ਅੱਤਵਾਦ ਦੇ ਸਮਰਥਕ ਦੀ ਪ੍ਰਸ਼ੰਸਾ ਕਰ ਰਹੇ ਹਨ।
  LATEST UPDATES