View Details << Back    

ਸਾਬਕਾ CM ਦੇ ਮੀਡੀਆ ਸਲਾਹਕਾਰ ਬੈਂਸ ਦੀ ਪੋਸਟ ਨਾਲ ਇੰਟਰਨੈੱਟ ਮੀਡੀਆ ’ਤੇ ਤਰਥੱਲੀ, ਜਾਣੋ ਅਜਿਹਾ ਕੀ ਲਿਖਿਆ

  
  
Share
  ਚੰਡੀਗਡ਼੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਪਿਛਲੇ ਕਰੀਬ 30 ਸਾਲ ਤੋਂ ਮੀਡੀਆ ਤੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਹਰਚਰਨ ਬੈਂਸ (Harcharan Bains) ਦੀ ਇਕ ਪੋਸਟ ਨੇ ਇੰਟਰਨੈੱਟ ਮੀਡੀਆ (Internet Media) ’ਤੇ ਤਰਥੱਲੀ ਮਚਾ ਦਿੱਤੀ ਹੈ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਇਸ ਪੋਸਟ ’ਤੇ ਸਪੱਸ਼ਟੀਕਰਨ ਵੀ ਦਿੱਤਾ, ਪਰ ਸਿਆਸੀ ਹਲਕਿਆਂ ’ਚ ਬੈਂਸ ਦੀ ਇਸ ਪੋਸਟ ਦੀ ਖ਼ੂਬ ਚਰਚਾ ਹੁੰਦੀ ਰਹੀ। ਇੰਟਰਨੈੱਟ ਮੀਡੀਆ ’ਚ ਵੀ ਲੋਕਾਂ ਨੇ ਉਨ੍ਹਾਂ ਦੀ ਇਸ ਪੋਸਟ ’ਤੇ ਜੰਮ ਕੇ ਲਿਖਿਆ। ਬੈਂਸ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ’ਚ ਮੰਨੇ ਜਾਂਦੇ ਹਨ, ਉਨ੍ਹਾਂ ਤੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪੋਸਟ ਦੀ ਉਮੀਦ ਨਹੀਂ ਸੀ, ਇਸ ਲਈ ਉਹ ਚਰਚਾ ਦਾ ਵਿਸ਼ਾ ਬਣੀ ਰਹੀ। ਹਰਚਰਨ ਬੈਂਸ ਨੇ ਲਿਖਿਆ, ‘ਸਾਰੀ ਉਮਰ ਇਕ ਵਿਅਕਤੀ ਦਾ ਹੱਥਠੋਕਾ ਬਣ ਕੇ ਉਸ ਦੇ ਹਰ ਸਹੀ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣਾ ਬਿਨਾਂ ਤਨਖ਼ਾਹ ਨੌਕਰੀ-ਗੁਲਾਮੀ ਰਹੀ, ਅੱਜ ਤਕ ਜੋ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਹੁਣ ਇਸ ਜ਼ਾਲਿਮ ਤੋਂ ਆਜ਼ਾਦੀ ਦੀ ਇੱਛਾ ਹੈ। ਉਨ੍ਹਾਂ ਦੀ ਇਸ ਪੋਸਟ ਦਾ ਕੀ ਮਤਲਬ ਸੀ, ਲੋਕ ਇਸ ਨੂੰ ਪਡ਼੍ਹ ਕੇ ਇਹੀ ਜਾਣਨਾ ਚਾਹੁੰਦੇ ਸਨ। ਹਾਲਾਂਕਿ ਜ਼ਿਆਦਾਤਰ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ। ਸੌ ਤੋਂ ਜ਼ਿਆਦਾ ਕੁਮੈਂਟਸ ’ਚ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਹੀ ਫ਼ੈਸਲਾ ਲਿਆ, ਪਰ ਦੇਰੀ ਨਾਲ ਲਿਆ। ਵੱਡੀ ਗਿਣਤੀ ’ਚ ਲੋਕਾਂ ਨੇ ਉਨ੍ਹਾਂ ਦੀ ਪੋਸਟ ਦਾ ਮਤਲਬ ਪੁੱਛਿਆ ਤੇ ਕਈਆਂ ਨੇ ਉਨ੍ਹਾਂ ਨੂੰ ਫੋਨ ਵੀ ਕੀਤੇ, ਪਰ ਉਨ੍ਹਾਂ ਕਿਸੇ ਦਾ ਫੋਨ ਨਹੀਂ ਚੁੱਕਿਆ। ਇਸ ਪੋਸਟ ਦੇ ਕੁਝ ਹੀ ਦੇਰ ਬਾਅਦ ਇਕ ਹੋਰ ਪੋਸਟ ਜਾਰੀ ਕਰ ਕੇ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪੋਸਟ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਬਲਕਿ ਖ਼ੁਦ ਦੇ ਹੰਕਾਰ ਤੋਂ ਛੁਟਕਾਰਾ ਪਾਉਣ ਨਾਲ ਸਬੰਧਤ ਸੀ। ਦੂਜੀ ਪੋਸਟ ’ਚ ਉਨ੍ਹਾਂ ਲਿਖਿਆ ਕਿ ਗੁਲਾਮੀ ਵਾਲੀ ਮੇਰੀ ਪੋਸਟ ਦੇ ਕੁਮੈਂਟ ਦੇਖ ਕੇ ਮੈਂ ਇਹ ਕਹਿਣਾ ਲਈ ਮਜਬੂਰ ਹੋਇਆ ਹਾਂ ਕਿ ਇਹ ਪੋਸਟ ਹੰਕਾਰ ਦੀ ਗੁਲਾਮੀ ਬਾਰੇ ਸੀ, ਨਾ ਕਿ ਕਿਸੇ ਦੇ ਸਿਆਸੀ ਰਵੱਈਏ ਬਾਰੇ। ਵੈਸੇ ਵੀ ਜੋ ਲੋਕ ਮੈਨੂੰ ਜਾਣਦੇ ਹਨ ਉਹ ਇਹ ਵੀ ਜਾਣਦੇ ਹਨ ਕਿ ਜੇਕਰ ਮੈਨੂੰ ਕਿਸੇ ਨਾਲ ਨਾਤਾ ਤੋਡ਼ਨਾ ਵੀ ਹੋਵੇ ਤਾਂ ਕੀ ਮੈਂ ਉਸ ਵੇਲੇ ਤੋਡ਼ਾਂਗਾ ਜਦੋਂ ਉਹ ਮੁਸ਼ਕਲ ’ਚ ਹੈ।
  LATEST UPDATES