View Details << Back    

ਜਿਨਪਿੰਗ ਦੀ ਨਜ਼ਰਬੰਦੀ ਦੀ ਚਰਚਾ; ਚੀਨ ਵੀ ਚੁੱਪ, ਫੌਜੀ ਤਖ਼ਤਾ ਪਲਟ ਦੀ ਸੰਭਾਵਨਾ, ਜਨਰਲ ਲੀ ਦੇ ਰਾਸ਼ਟਰਪਤੀ ਹੋਣ ਦਾ ਦਾਅਵਾ

  
  
Share
  ਨਵੀਂ ਦਿੱਲੀ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਤਖਤਾ ਪਲਟਣ ਅਤੇ ਉਨ੍ਹਾਂ ਨੂੰ ਨਜ਼ਰਬੰਦ ਕੀਤੇ ਜਾਣ ਦੀ ਚਰਚਾ ਹੈ। ਇੰਟਰਨੈੱਟ ਮੀਡੀਆ ਅਤੇ ਦੁਨੀਆ ਭਰ ਵਿੱਚ ਚੱਲ ਰਹੀ ਇਸ ਚਰਚਾ ਦੀ ਚੀਨ ਨਾ ਤਾਂ ਪੁਸ਼ਟੀ ਕਰ ਰਿਹਾ ਹੈ ਅਤੇ ਨਾ ਹੀ ਇਨਕਾਰ ਕਰ ਰਿਹਾ ਹੈ। ਹਰ ਛੋਟੇ ਜਾਂ ਵੱਡੇ ਮੁੱਦੇ 'ਤੇ ਪ੍ਰਤੀਕਿਰਿਆ ਦੇਣ ਵਾਲਾ ਚੀਨ ਦਾ ਵਿਦੇਸ਼ ਮੰਤਰਾਲਾ ਵੀ ਸ਼ਨੀਵਾਰ ਤੋਂ ਚੱਲ ਰਹੀ ਇਸ ਚਰਚਾ 'ਤੇ ਚੁੱਪ ਹੈ। ਉਜ਼ਬੇਕਿਸਤਾਨ 'ਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ 16 ਸਤੰਬਰ ਨੂੰ ਬੀਜਿੰਗ ਪਰਤੇ ਜਿਨਪਿੰਗ ਨੂੰ ਉਦੋਂ ਤੋਂ ਦੇਖਿਆ ਨਹੀਂ ਗਿਆ। ਕੁਝ ਲੋਕਾਂ ਨੇ ਕਿਹਾ, ਚੀਨ ਸਰਕਾਰ ਦੇ ਵਿਦੇਸ਼ ਤੋਂ ਪਰਤੇ ਵਿਅਕਤੀ ਨੂੰ ਕੁਆਰੰਟੀਨ ਕਰਨ ਦੇ ਨਿਯਮ ਕਾਰਨ ਜਿਨਫਿੰਗ ਏਕਾਂਤਵਾਸ ਵਿੱਚ ਹਨ, ਪਰ ਤਿੰਨ ਦਿਨ ਦਾ ਸਮਾਂ ਬੀਤਣ ਦੇ ਬਾਅਦ ਵੀ ਜਿਨਫਿੰਗ ਨਜ਼ਰ ਨਹੀਂ ਆਏ।
  LATEST UPDATES