View Details << Back    

Australia News: ਆਸਟਰੇਲੀਆ ਵੱਲੋਂ ਅਤਿਵਾਦ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਤੇਜ਼

  
  
Share
  ਆਸਟਰੇਲੀਆ ਵਿੱਚ ਅਤਿਵਾਦ ਵਿਰੁੱਧ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ 76 ਮਿਲੀਅਨ ਡਾਲਰ ਦੀ ਲਾਗਤ ਨਾਲ ਨਵਾਂ ਅਤਿਵਾਦ ਵਿਰੋਧੀ ਕੇਂਦਰ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਸੀਰੀਆ ਵਿੱਚ ਰਹਿ ਰਹੀ ਆਈਐਸਆਈਐਸ ਨਾਲ ਜੁੜੀ ਆਖ਼ਰੀ ਆਸਟਰੇਲੀਆਈ ਔਰਤ ਦੀ ਵਾਪਸੀ ਬਾਰੇ ਸਰਕਾਰ ਕਾਨੂੰਨੀ ਚਾਰਾਜੋਈ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ, ਕੌਮੀ ਸੁਰੱਖਿਆ ਅਤੇ ਅਤਿਵਾਦ ਵਿਰੁੱਧ ਸਰਕਾਰੀ ਨੀਤੀ ਨਾਲ ਜੁੜਿਆ ਹੋਇਆ ਹੈ ਤੇ ਇਸ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੰਤਰਾਲੇ ਅਨੁਸਾਰ ਸਾਲ 2012 ਤੋਂ ਬਾਅਦ ਲਗਪਗ 230 ਆਸਟਰੇਲੀਆਈ ਨਾਗਰਿਕ ਆਈਐਸਆਈਐਸ ਨਾਲ ਜੁੜਨ ਲਈ ਸੀਰੀਆ ਅਤੇ ਇਰਾਕ ਗਏ ਸਨ। ਅਤਿਵਾਦ ਗਤੀਵਿਧੀਆਂ ਨਾਲ ਸਬੰਧਤ ਲਗਪਗ 250 ਪਾਸਪੋਰਟ ਰੱਦ ਵੀ ਕੀਤੇ ਗਏ ਅਤੇ ਸ਼ੱਕੀਆਂ ਨੂੰ ਪਾਸਪੋਰਟ ਜਾਰੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਬਰਕ ਨੇ ਦੱਸਿਆ ਕਿ ਦਸੰਬਰ 2018 ਤੱਕ 12 ਦੋਹਰੀ ਨਾਗਰਿਕਤਾ ਵਾਲੇ ਵਿਅਕਤੀਆਂ ਦੀ ਆਸਟਰੇਲੀਆਈ ਨਾਗਰਿਕਤਾ ਵੀ ਖ਼ਤਮ ਕੀਤੀ ਗਈ ਸੀ। ਕਰੀਬ 79 ਵਿਅਕਤੀ ਅਤਿਵਾਦੀ ਅਪਰਾਧਾਂ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਹਨ।
  LATEST UPDATES