View Details << Back    

Saudi Arabia Explosions: ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਧਮਾਕੇ

  
  
Share
  Saudi Arabia Explosions: ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਐਤਵਾਰ ਨੂੰ ਜ਼ੋਰਦਾਰ ਧਮਾਕਿਆਂ ਦੀਆਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਧਮਾਕੇ ਸਾਊਦੀ ਅਰਬ ਦੇ ਸਿਵਲ ਡਿਫੈਂਸ ਵਿਭਾਗ ਵੱਲੋਂ ਸੰਭਾਵੀ ਖ਼ਤਰੇ ਬਾਰੇ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੋਏ। ਹਾਲਾਂਕਿ ਧਮਾਕਿਆਂ ਦੇ ਕਾਰਨਾਂ ਅਤੇ ਇਨ੍ਹਾਂ ਨਾਲ ਹੋਏ ਕਿਸੇ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਸਾਊਦੀ ਅਰਬ ਅਤੇ ਯਮਨ ਦੇ ਈਰਾਨ-ਪੱਖੀ ਹੂਤੀ ਬਾਗ਼ੀਆਂ ਵਿਚਾਲੇ ਦੁਸ਼ਮਣੀ ਜਾਰੀ ਹੈ। ਯਮਨ ਦੇ ਹੂਤੀ ਬਾਗ਼ੀਆਂ ਦੇ ਫੌਜੀ ਬੁਲਾਰੇ ਯਾਹਿਆ ਸਰੀ ਨੇ ਸਾਊਦੀ ਅਰਬ ਦੇ ਤੇਲ ਟਿਕਾਣਿਆਂ ਅਤੇ ਰਿਆਧ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਦਾਅਵਾ ਕੀਤਾ ਕਿ ਸਾਊਦੀ ਅਰਬ ਦੇ ਰਣਨੀਤਕ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਛੇ ਫੌਜੀ ਕਾਰਵਾਈਆਂ ਕੀਤੀਆਂ ਗਈਆਂ ਹਨ। ਉਸ ਅਨੁਸਾਰ ਇਨ੍ਹਾਂ ਕਾਰਵਾਈਆਂ ਵਿੱਚ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਡਰੋਨਾਂ ਦੀ ਵਰਤੋਂ ਕੀਤੀ ਗਈ। ਇਹ ਹਮਲੇ ਯਮਨ ਖ਼ਿਲਾਫ਼ ਸਾਊਦੀ ਅਰਬ ਦੀਆਂ ਕਥਿਤ ਫੌਜੀ ਕਾਰਵਾਈਆਂ ਦੇ ਜਵਾਬ ਵਿੱਚ ਕੀਤੇ ਗਏ ਹਨ। ਅਰਾਮਕੋ ਦੇ ਟਿਕਾਣੇ ਅਤੇ ਫੌਜੀ ਕੈਂਪ ਵੀ ਨਿਸ਼ਾਨੇ ’ਤੇ ਯਾਹਿਆ ਸਰੀ ਨੇ ਦਾਅਵਾ ਕੀਤਾ ਕਿ ਪਹਿਲੇ ਹਮਲੇ ਵਿੱਚ ਰਿਆਧ ਦੇ ਹਵਾਈ ਅੱਡੇ, ਤੇਲ ਭੰਡਾਰਨ ਵਾਲੀਆਂ ਟੈਂਕੀਆਂ ਅਤੇ ਅਰਾਮਕੋ ਦੇ ਇੱਕ ਟਾਵਰ ਨੂੰ ਨਿਸ਼ਾਨਾ ਬਣਾਇਆ ਗਿਆ। ਦੂਜੇ ਹਮਲੇ ਵਿੱਚ ਖੁਰੈਸ ਸਥਿਤ ਅਰਾਮਕੋ ਦੇ ਟਿਕਾਣਿਆਂ ਅਤੇ ਤੀਜੇ ਵਿੱਚ ਦਵਾਦਮੀ ਦੇ ਪੰਪਿੰਗ ਸਟੇਸ਼ਨ ਨੰਬਰ 8 ’ਤੇ ਹਮਲਾ ਕੀਤਾ ਗਿਆ। ਚੌਥੇ ਹਮਲੇ ਵਿੱਚ ਨਜਰਾਨ ਦੇ ਨੈਸ਼ਨਲ ਗਾਰਡ ਕੈਂਪ, ਪੰਜਵੇਂ ਵਿੱਚ ਅਲ-ਜੌਫ ਸੂਬੇ ਦੇ ਫੌਜੀ ਟਿਕਾਣਿਆਂ ਅਤੇ ਛੇਵੇਂ ਵਿੱਚ ਮਾਰੀਬ ਸੂਬੇ ਦੇ ਰਘਵਾ ਤੇ ਮਦਘਲ ਇਲਾਕਿਆਂ ਵਿੱਚ ਸਾਊਦੀ ਫੌਜ ਦੀਆਂ ਟੁਕੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਨੇ ਕਈ ਸਾਊਦੀ ਜਵਾਨਾਂ ਦੇ ਮਾਰੇ ਜਾਣ ਅਤੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ, ਪਰ ਇਨ੍ਹਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ। ਯਮਨ ’ਤੇ 105 ਹਮਲੇ ਕਰਨ ਦਾ ਦੋਸ਼ ਯਾਹਿਆ ਸਰੀ ਨੇ ਦੋਸ਼ ਲਾਇਆ ਕਿ ਸਾਊਦੀ ਅਰਬ ਨੇ ਪਿਛਲੇ 24 ਘੰਟਿਆਂ ਵਿੱਚ ਯਮਨ ’ਤੇ 105 ਹਵਾਈ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਸਨਾ ਸਮੇਤ ਕਈ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਨੇ ਦਰਜਨਾਂ ਨਾਗਰਿਕਾਂ ਦੇ ਮਾਰੇ ਜਾਣ ਅਤੇ ਜ਼ਖ਼ਮੀ ਹੋਣ ਦਾ ਦਾਅਵਾ ਵੀ ਕੀਤਾ।
  LATEST UPDATES