View Details << Back    

US Diwali Protest: ਅਮਰੀਕਾ ਦੇ ਸੀਆਟਲ ਵਿੱਚ ਦੀਵਾਲੀ ਸਮਾਗਮ ’ਚ ਵਿਘਨ; ਰੂੜ੍ਹੀਵਾਦੀ ਕਾਰਕੁਨਾਂ ਵੱਲੋਂ ਹੰਗਾਮਾ

  
  
Share
  US Diwali Protest: ਅਮਰੀਕਾ ਦੇ ਸੀਆਟਲ ਵਿੱਚ ਦੀਵਾਲੀ ਦੇ ਸਮਾਗਮ ਦੌਰਾਨ ਰੂੜ੍ਹੀਵਾਦੀ ਕਾਰਕੁਨਾਂ ਦੇ ਇੱਕ ਸਮੂਹ ਨੇ ਖਾਸਾ ਹੰਗਾਮਾ ਕੀਤਾ। ਜੈਕ ਲੈਂਗ ਦੀ ਅਗਵਾਈ ਹੇਠ ਆਏ ਇਨ੍ਹਾਂ ਕਾਰਕੁਨਾਂ ਨੇ ਭਾਰਤੀ ਮੂਲ ਦੇ ਲੋਕਾਂ ਅਤੇ ਹਿੰਦੂ ਭਾਈਚਾਰੇ ਖ਼ਿਲਾਫ਼ ਨਸਲੀ ਨਾਅਰਿਆਂ ਵਾਲੀਆਂ ਤਖ਼ਤੀਆਂ ਚੁੱਕ ਕੇ ਨਾਅਰੇਬਾਜ਼ੀ ਕੀਤੀ। ਇਸ ਘਟਨਾ ਦੀ ਅਮਰੀਕੀ ਸੰਸਦ ਮੈਂਬਰਾਂ ਅਤੇ ਭਾਈਚਾਰੇ ਦੇ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਜੈਕ ਲੈਂਗ ਅਤੇ ਉਸ ਦੇ ਸਾਥੀ ਥੌਮਸ ਐਲਨ ਨੇ ਅਮਰੀਕੀ ਝੰਡਾ ਲਹਿਰਾਉਂਦਿਆਂ ਰੋਸ ਪ੍ਰਗਟਾਇਆ। ਉਨ੍ਹਾਂ ‘ਸਾਰੇ ਭਾਰਤੀਆਂ ਨੂੰ ਦੇਸ਼ ’ਚੋਂ ਕੱਢੋ’ ਅਤੇ ‘ਈਸਾਈਆਂ ਦੀ ਥਾਂ ਹਿੰਦੂਆਂ ਨੂੰ ਵਸਾਉਣਾ ਬੰਦ ਕਰੋ’ ਵਰਗੇ ਨਾਅਰੇ ਵਾਲੀਆਂ ਤਖਤੀਆਂ ਦਿਖਾਈਆਂ। ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਮੰਚ ’ਤੇ ਨਾਚ ਦੀ ਪੇਸ਼ਕਾਰੀ ਚੱਲ ਰਹੀ ਸੀ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਹੰਗਾਮਾ ਕਰਨ ਵਾਲੇ ਕਾਰਕੁਨਾਂ ਨੂੰ ਛੇਤੀ ਹੀ ਸਮਾਗਮ ਵਾਲੀ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ।
  LATEST UPDATES