View Details << Back    

Putin Ukraine Ceasefire: ਫੇਫੜਿਆਂ ਦੀ ਸਰਜਰੀ ਮਗਰੋਂ ਪੋਪ ਲਿਓ ਦੀ ਸਿਹਤ ’ਚ ਸੁਧਾਰ, ਪੂਤਿਨ ਨਾਲ ਕੀਤੀ ਗੱਲਬਾਤ

  
  
Share
  Putin Ukraine Ceasefire: ਫੇਫੜਿਆਂ ਦੇ ਕੈਂਸਰ ਦੀ ਸਰਜਰੀ ਮਗਰੋਂ ਪੋਪ ਲਿਓ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਯੂਕਰੇਨ ਦੇ ਜੰਗ ਪ੍ਰਭਾਵਿਤ ਸ਼ਹਿਰ ਓਲੇਸ਼ਕੀ ਵਿੱਚ ਜੰਗਬੰਦੀ ਦੀ ਅਪੀਲ ਕੀਤੀ। ਵੈਟੀਕਨ ਨੇ ਦੱਸਿਆ ਕਿ ਪੋਪ ਨੇ ਉੱਥੇ ਲੋਕਾਂ ਤੱਕ ਭੋਜਨ ਤੇ ਡਾਕਟਰੀ ਸਹਾਇਤਾ ਪਹੁੰਚਾਉਣ ਅਤੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੰਗ ਕੀਤੀ। ਵੈਟੀਕਨ ਅਨੁਸਾਰ ਪੋਪ ਨੇ ਗੱਲਬਾਤ ਦੌਰਾਨ ਸੰਵਾਦ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਰੂਸ ਦੇ ਕ੍ਰੈਮਲਿਨ ਨੇ ਕਿਹਾ ਕਿ ਪੂਤਿਨ ਨੇ ਪੋਪ ਦੀ ਚਿੰਤਾ ਦੇ ਜਵਾਬ ਵਿੱਚ ਖੇਤਰ ਦੀ ਸਥਿਤੀ ਲਈ ਯੂਕਰੇਨੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਦੋਵਾਂ ਧਿਰਾਂ ਨੇ ਸਥਾਨਕ ਲੋਕਾਂ ਦੀ ਸੁਰੱਖਿਆ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ ਲਈ ਯਤਨਾਂ ਵਿੱਚ ਤਾਲਮੇਲ ਕਰਨ ’ਤੇ ਸਹਿਮਤੀ ਜਤਾਈ। ਸਰਜਰੀ ਮਗਰੋਂ ਆਪਣੇ ਕੰਮ ਖ਼ੁਦ ਕਰਨ ਦੇ ਸਮਰੱਥ 71 ਸਾਲਾ ਪੋਪ ਦੀ 13 ਅਕਤੂਬਰ ਨੂੰ ਸਰਜਰੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਦੇ ਸੱਜੇ ਫੇਫੜੇ ਦਾ ਹੇਠਲਾ ਹਿੱਸਾ ਕੱਢਿਆ ਗਿਆ। ਜਾਂਚ ਵਿੱਚ ਐਡੀਨੋਕਾਰਸੀਨੋਮਾ ਦੀ ਪੁਸ਼ਟੀ ਹੋਈ, ਜੋ ਫੇਫੜਿਆਂ ਦੇ ਕੈਂਸਰ ਦੀ ਆਮ ਕਿਸਮ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਹ ਰੋਜ਼ਾਨਾ ਦੇ ਕੰਮ ਆਪਣੇ ਆਪ ਕਰ ਸਕਦੇ ਹਨ। ਵੈਟੀਕਨ ਨੇ ਦੱਸਿਆ ਕਿ ਉਹ ਐਤਵਾਰ ਨੂੰ ਰਵਾਇਤੀ ਦੁਪਹਿਰ ਦੀ ਪ੍ਰਾਰਥਨਾ ਵੀ ਕਰਨਗੇ।
  LATEST UPDATES