View Details << Back    

Middle East Crisis: ਜਦੋਂ ਤੱਕ ਪ੍ਰਧਾਨ ਮੰਤਰੀ ਹਾਂ, ਫ਼ਲਸਤੀਨੀ ਮੁਲਕ ਨਹੀਂ ਬਣੇਗਾ: Benjamin Netanyahu

  
  
Share
  ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 15 ਨੁਕਾਤੀ ਗਾਜ਼ਾ ਸ਼ਾਂਤੀ ਯੋਜਨਾ ਰੱਦ ਕਰ ਦਿੱਤੀ ਹੈ ਅਤੇ ਜਦੋਂ ਤੱਕ ਹਮਾਸ ਦਾ ਅਸਲ ਵਿੱਚ ਨਿਸ਼ਸਤਰੀਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਨਹੀਂ ਸੱਦੀਆਂ ਜਾਣਗੀਆਂ। ਇਜ਼ਰਾਇਲੀ ਮੀਡੀਆ ਅਨੁਸਾਰ, ਨੇਤਨਯਾਹੂ ਨੇ ਜੁਲਾਈ ਦੇ ਅਖ਼ੀਰ ਵਿੱਚ ਹਮਾਸ ਵੱਲੋਂ ਮਨਜ਼ੂਰ ਕੀਤੀ ਗਈ ਤਜਵੀਜ਼ ਦਾ ਹਵਾਲਾ ਦਿੰਦਿਆਂ ਕਿਹਾ, ‘‘ਇਜ਼ਰਾਈਲ 15 ਨੁਕਾਤੀ ਦਸਤਾਵੇਜ਼ ਨੂੰ ਰੱਦ ਕਰਦਾ ਹੈ।’’ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਮੁੱਦੇ ’ਤੇ ਵਾਸ਼ਿੰਗਟਨ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ।
  LATEST UPDATES