View Details << Back    

Geopolitical Tension: ਹਰਮੁਜ਼ ਜਲ ਮਾਰਗ ਸਮਝੌਤਾ ਵਾਰਤਾ ਨੂੰ ਝਟਕਾ

  
  
Share
  ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਹੈ ਕਿ ਹਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲ੍ਹੇਗਾ ਜਦੋਂ ਤੱਕ ਅਮਰੀਕਾ ‘ਆਪਣਾ ਵਤੀਰਾ ਠੀਕ ਨਹੀਂ ਕਰਦਾ।’ ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ ਸਕੱਤਰ ਮੁਹੰਮਦ ਬਾਗ਼ੇਰ ਜ਼ੋਲਗ਼ਾਦਰ, ਜੋ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਵੀ ਹਨ, ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਅਤੇ ਇਰਾਨ ਅਤੇ ਇਸ ਦੇ ਖੇਤਰ ਵਿੱਚ ਉਸ ਦੇ ਹਥਿਆਰਬੰਦ ਸਹਿਯੋਗੀਆਂ ਨਾਲ ਜੰਗ ਪੱਕੇ ਤੌਰ ’ਤੇ ਖ਼ਤਮ ਕਰਨੀ ਚਾਹੀਦੀ। ਅਮਰੀਕਾ ਨੂੰ ਇਰਾਨੀ ਬੰਦਰਗਾਹਾਂ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਅਤੇ ਆਪਣੀ ਫ਼ੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਕਾਰਨ ਹੋਏ ਨੁਕਸਾਨ ਲਈ ਇਰਾਨ ਨੂੰ ‘ਮੁਆਵਜ਼ਾ’ ਦੇਣਾ ਚਾਹੀਦਾ ਹੈ, ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਹਨ ਅਤੇ ਫਰੀਜ਼ ਕੀਤੀਆਂ ਸੰਪਤੀਆਂ ‘ਬਿਨਾਂ ਸ਼ਰਤ’ ਛੱਡਣੀਆਂ ਚਾਹੀਦੀਆਂ ਹਨ। ਅਮਰੀਕਾ ਨੇ ਇਸ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਦੇ ਪ੍ਰਬੰਧਨ ਲਈ ਓਮਾਨ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਅਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲਵਾਹਕ ਜਹਾਜ਼ ’ਤੇ ਮਿਜ਼ਾਈਲ ਦਾਗ਼ੀ ਹੈ। ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
  LATEST UPDATES