View Details << Back    

Canada News: ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

  
  
Share
  Canada News: ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਲੱਗਣ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਉਪਰ ਹੈ ਅਤੇ ਅਗਲੇ ਦਿਨਾਂ ’ਚ ਉਸਦੇ ਨਾਂਅ ਦਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਕਾਰਨ ਨਿਗਮ ਦੇ ਕੁਝ ਅਧਿਕਾਰੀਆਂ ਵਲੋਂ ਉਸ ਦੀ ਚੋਣ ਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ, ਪਰ ਵਕੀਲ ਵਜੋਂ ਉਸ ਵਲੋਂ ਨਿਭਾਈਆਂ ਸੇਵਾਵਾਂ ਉਸਨੂੰ ਹੋਰਾਂ ਤੋਂ ਕਾਫੀ ਅੱਗੇ ਲੈ ਜਾਂਦੀਆਂ ਹਨ। ਡੈਸਟੀਨੇਸ਼ਨ ਕੈਨੇਡਾ ਦੇ ਸੀਈਓ ਦਾ ਸਲਾਨਾ ਪੈਕਜ ਕਰੀਬ ਸਾਢੇ ਤਿੰਨ ਲੱਖ ਡਾਲਰ ਯਨੀ ਸਵਾ ਤਿੰਨ ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਅਜਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਪਰਿਵਾਰ ਨਾਲ ਸਬੰਧਤ ਹੈ। ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆਕੇ ਵਸੇ ਸਨ। ਵਕਾਲਤ ਤੋਂ ਸਿਆਸੀ ਪਿੜ ਵਿੱਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਵਿੱਚ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਬਣਿਆ। ਫਿਰ 2019 ਵਿੱਚ ਵੈਨਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਦੋ ਵਾਰ ਸੰਸਦ ਮੈਂਬਰ ਚੁਣਿਆ ਗਿਆ। ਉਸਦੀ ਪ੍ਰਧਾਨਗੀ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਭਖਦੀਆਂ ਮੰਗਾਂ ਨੂੰ ਸਿਰੇ ਚੜਾਈਆਂ ਗਈਆਂ ਗਈਆਂ। ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣਾ ਪਿਆ ਸੀ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ, ਜਿਸ ਵਲੋਂ ਆਲਮੀ ਪੱਧਰ ਤੇ ਵਿਚਰਦਿਆਂ ਲੋਕਾਂ ਨੂੰ ਕੈਨੇਡਾ ਯਾਤਰਾ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਰ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਚੋਂ 10 ਫੀਸਦ ਲੋਕ ਸਿੱਧੇ ਜਾਂ ਅਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਹਨ ਅਤੇ ਸੈਰ ਸਪਾਟੇ ਤੇ ਆਏ ਲੋਕਾਂ ਵਲੋਂ ਇੱਥੇ 36 ਕਰੋੜ ਡਾਲਰ ਰੋਜ਼ਾਨਾ ਖਰਚੇ ਜਾਂਦੇ ਹਨ। ਹਾਲ ਹੀ ਵਿੱਚ ਹੋਏ ਫੀਫਾ ਕੱਪ ਕਾਰਨ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਵਿੱਚ ਸੈਰ ਸਪਾਟੇ ਤੋਂ ਹੀ ਪੌਣੇ ਚਾਰ ਅਰਬ ਡਾਲਰ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ, ਜੋ ਕੈਨੇਡਾ ਦੀ ਜੀਡੀਪੀ ਦਾ 6 ਫੀਸਦ ਬਣਦਾ ਹੈ।
  LATEST UPDATES