View Details << Back    

Punjab News: ਕਣਕ ਦੀ ਖ਼ਰੀਦ ਨੇ ਜ਼ੋਰ ਫੜਿਆ, ਚੁਕਾਈ ਸੁਸਤ

  
  
Share
  ਕੇਂਦਰ ਸਰਕਾਰ ਵੱਲੋਂ ਸਾਲ 2026-27 ਲਈ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਮਗਰੋਂ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨੇ ਜ਼ੋਰ ਫੜ ਲਿਆ ਹੈ। ਅੱਜ ਸੂਬੇ ਦੀਆਂ ਮੰਡੀਆਂ ’ਚ 10.66 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜੋ ਸੀਜ਼ਨ ਦੌਰਾਨ ਇੱਕ ਦਿਨ ਵਿੱਚ ਹੋਈ ਹੁਣ ਤੱਕ ਦੀ ਸਭ ਤੋਂ ਵੱਧ ਖ਼ਰੀਦ ਹੈ; ਹਾਲਾਂਕਿ ਖ਼ਰੀਦੀ ਗਈ ਫ਼ਸਲ ਮੰਡੀਆਂ ’ਚੋਂ ਚੁੱਕਣ ਦਾ ਕੰਮ (ਲਿਫਟਿੰਗ) ਹਾਲੇ ਵੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 28.31 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ’ਚੋਂ ਇਕੱਲੇ ਅੱਜ ਦੇ ਦਿਨ ਹੀ 10.72 ਲੱਖ ਟਨ ਫ਼ਸਲ ਮੰਡੀਆਂ ’ਚ ਪਹੁੰਚੀ ਹੈ। ਹੁਣ ਤੱਕ ਹੋਈ ਕੁੱਲ ਖ਼ਰੀਦ 23.83 ਲੱਖ ਟਨ ਤੱਕ ਪਹੁੰਚ ਗਈ ਹੈ। ਇਸ ਵਾਰ ਪ੍ਰਾਈਵੇਟ ਖ਼ਰੀਦਦਾਰ ਮੰਡੀਆਂ ’ਚ ਬਹੁਤੇ ਸਰਗਰਮ ਨਜ਼ਰ ਨਹੀਂ ਆ ਰਹੇ। ਅੱਜ ਹੋਈ 10.66 ਲੱਖ ਟਨ ਦੀ ਖ਼ਰੀਦ ’ਚੋਂ ਪ੍ਰਾਈਵੇਟ ਖ਼ਰੀਦਦਾਰਾਂ ਨੇ ਮਹਿਜ਼ 457 ਟਨ ਕਣਕ ਹੀ ਖ਼ਰੀਦੀ ਹੈ। ਲਿਫਟਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ਼ 1.36 ਲੱਖ ਟਨ ਕਣਕ ਹੀ ਚੁੱਕੀ ਗਈ ਹੈ, ਜਿਸ ’ਚੋਂ 76,928 ਟਨ ਦੀ ਲਿਫਟਿੰਗ ਅੱਜ ਹੋਈ ਹੈ।
  LATEST UPDATES