View Details << Back    

ਦਿੱਗਜ Infosys ਕੰਪਨੀ ਨੇ ਚੁੱਕਿਆ ਵੱਡਾ ਕਦਮ, ਸੈਂਕੜੋਂ ਨਵੇਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ

  
  
Share
  ਆਈਟੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਫੋਸਿਸ ਨੇ 300 ਤੋਂ ਜ਼ਿਆਦਾ ਨਵੇਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਨੇ ਮੈਸੁਰੂ ਕੰਪਲੈਕਸ ਵਿਚ ਸਿਖਲਾਈ ਲਈ ਸੀ ਪਰ ਤਿੰਨ ਕੋਸ਼ਿਸ਼ਾਂ ਦੇ ਬਾਅਦ ਵੀ ਅੰਦਰੂਨੀ ਅਸੈਸਮੈਂਟ ’ਚ ਸਫਲ ਨਹੀਂ ਹੋ ਸਕੇ। ਆਈਟੀ ਮੁਲਾਜ਼ਮ ਯੂਨੀਅਨ ਐੱਨਆਈਟੀਈਐੱਸ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਪ੍ਰਭਾਵਤ ਹੋਣ ਵਾਲੇ ਨਵੇਂ ਮੁਲਾਜ਼ਮਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਯੂਨੀਅਨ ਨੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਸਾਹਮਣੇ ਰਸਮੀ ਸ਼ਿਕਾਇਤ ਦਰਜ ਕਰਾਉਣ ਦੀ ਚਿਤਾਵਨੀ ਦਿੰਦੇ ਹੋਏ ਕੰਪਨੀ ਦੇ ਖਿਲਾਫ਼ ਤੁਰੰਤ ਦਖਲ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਕ ਈ-ਮੇਲ ਦੇ ਜਵਾਬ ਵਿਚ ਇੰਫੋਸਿਸ ਨੇ ਕਿਹਾ ਕਿ ਸਾਡੇ ਕੋਲ ਇਕ ਸਖਤ ਨਿਯੁਕਤੀ ਪ੍ਰਕਿਰਿਆ ਹੈ, ਇਸ ਵਿਚ ਸਾਰੇ ਨਵੇਂ ਮੁਲਾਜ਼ਮਾਂ ਨੂੰ ਵਿਆਪਕ ਸਿਖਲਾਈ ਲੰਘਣ ਦੇ ਬਾਅਦ ਅੰਦਰੂਨੀ ਅਸੈਸਮੈਂਟ ’ਚ ਸਫਲ ਹੋਣਾ ਜ਼ਰੂਰੀ ਹੈ। ਸਾਰੇ ਨਵੇਂ ਮੁਲਾਜ਼ਮਾਂ ਨੂੰ ਅਸੈਸਮੈਂਟ ਵਿਚ ਸਫਲ ਹੋਣ ਲਈ ਤਿੰਨ ਚਾਂਸ ਮਿਲਦੇ ਹਨ, ਜਿਸ ਵਿਚ ਨਾਕਾਮ ਹੋਣ ’ਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਂਦੀਆਂ ਹਨ।
  LATEST UPDATES