View Details << Back    

ਮਨੀਪੁਰ 'ਚ 900 ਅੱਤਵਾਦੀ ਦਾਖ਼ਲ, ਮਿਆਂਮਾਰ ਤੋਂ ਰਚੀ ਜਾ ਰਹੀ ਹੈ ਵੱਡੀ ਸਾਜ਼ਿਸ਼ ! ਖ਼ੁਫ਼ੀਆ ਰਿਪੋਰਟ ਨੇ ਮਚਾਈ ਸਨਸਨੀ

  
  
Share
  (Manipur Violence) ਮਿਆਂਮਾਰ ਤੋਂ ਕਰੀਬ 900 ਅੱਤਵਾਦੀ ਮਣੀਪੁਰ 'ਚ ਦਾਖ਼ਲ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਹ ਅੱਤਵਾਦੀ ਸੂਬੇ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਹ ਦਾਅਵਾ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ 'ਚ ਕੀਤਾ ਗਿਆ ਹੈ। ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਵੀ ਖ਼ੁਫ਼ੀਆ ਵਿਭਾਗ ਦੇ ਦਾਅਵੇ ਨਾਲ ਸਹਿਮਤੀ ਜਤਾਈ ਹੈ। ਅੱਤਵਾਦੀਆਂ ਦੇ ਖ਼ਤਰੇ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਕੁਕੀ ਦੇ ਦਬਦਬੇ ਵਾਲੇ ਇਲਾਕੇ 'ਚ ਦਾਖ਼ਲ ਹੋਏ ਅੱਤਵਾਦੀ ਮਿਆਂਮਾਰ ਨਾਲ ਲੱਗਦੇ ਪਹਾੜੀ ਇਲਾਕਿਆਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਕੁਕੀ ਬਹੁਲਤਾ ਵਾਲਾ ਇਲਾਕਾ ਹੈ। ਜਾਣਕਾਰੀ ਮੁਤਾਬਕ ਮਿਆਂਮਾਰ 'ਚੋਂ ਦਾਖ਼ਲ ਹੋਏ ਅੱਤਵਾਦੀਆਂ ਨੂੰ ਡਰੋਨ ਚਲਾਉਣ 'ਚ ਵੀ ਮਾਹਿਰ ਹਨ। ਖ਼ੁਫ਼ੀਆ ਵਿਭਾਗ ਦੀ ਰਿਪੋਰਟ ਸੂਬੇ ਦੇ ਸਾਰੇ ਐਸਪੀਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਸੁਰੱਖਿਆ ਸਲਾਹਕਾਰ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਤਵਾਦੀ 30-30 ਦੇ ਸਮੂਹ 'ਚ ਸੂਬੇ 'ਚ ਫ਼ੈਲਣਾ ਚਾਹੁੰਦੇ ਹਨ। ਇਹ ਅੱਤਵਾਦੀ ਮੈਤੇਈ ਦੇ ਦਬਦਬੇ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਰਿਪੋਰਟ ਬਾਰੇ ਕੁਲਦੀਪ ਸਿੰਘ ਨੇ ਕਿਹਾ ਕਿ ਇਹ 100 ਫ਼ੀਸਦੀ ਸਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ ਤੋਂ ਮਣੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਵਧ ਗਈ ਹੈ।
  LATEST UPDATES