View Details << Back    

Bomb Threat Call: ਤਾਜ ਹੋਟਲ ਤੇ ਮੁੰਬਈ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫ਼ੋਨ ਕਾਲ ਤੋਂ ਬਾਅਦ ਪੁਲਿਸ ਅਲਰਟ; ਚਲਾਈ ਤਲਾਸ਼ੀ ਮੁਹਿੰਮ

  
  
Share
  ਮੁੰਬਈ ਪੁਲਿਸ ਨੂੰ ਤਾਜ ਹੋਟਲ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਦੀ ਧਮਕੀ ਮਿਲੀ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਪੁਲਸ ਕੰਟਰੋਲ ਰੂਮ 'ਚ ਇਕ ਕਾਲ ਆਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਤਾਜ ਹੋਟਲ ਅਤੇ ਸ਼ਹਿਰ ਦੇ ਹਵਾਈ ਅੱਡੇ 'ਤੇ ਬੰਬ ਲਗਾਏ ਗਏ ਹਨ। ਇਸ ਦੇ ਨਾਲ ਹੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਯੂਪੀ ਤੋਂ ਆਇਆ ਫੋਨ ਮੁੰਬਈ ਪੁਲਿਸ ਨੇ ਕਿਹਾ ਕਿ ਧਮਕੀ ਕਾਲ 'ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਪੁਲਿਸ ਨੇ ਥਾਂ-ਥਾਂ ਦੀ ਤਲਾਸ਼ੀ ਲਈ। ਹਾਲਾਂਕਿ, ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਨੇ ਦੱਸਿਆ ਕਿ ਧਮਕੀ ਭਰੀ ਕਾਲ ਉੱਤਰ ਪ੍ਰਦੇਸ਼ ਤੋਂ ਆਈ ਸੀ ਅਤੇ ਕਾਲ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।
  LATEST UPDATES