View Details << Back    

ਪਿਤਾ ਦੇ ਨਕਸ਼ੇਕਦਮ 'ਤੇ ਚੱਲ ਰਹੇ ਪ੍ਰਿੰਸ ਵਿਲੀਅਮ, ਪਤਨੀ ਕੇਟ ਦੀ ਦੋਸਤ ਨਾਲ ਫਰਮਾ ਰਹੇ ਇਸ਼ਕ ? 'ਅਫੇਅਰ' ਨਾਲ ਸ਼ਾਹੀ ਪਰਿਵਾਰ 'ਚ ਦਰਾਰ

  
  
Share
  ਲੰਡਨ : ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਦਰਅਸਲ, ਪਹਿਲਾਂ ਕੇਟ ਮਿਡਲਟਨ ਆਪਣੀ ਬਿਮਾਰੀ ਕਾਰਨ ਸੁਰਖੀਆਂ 'ਚ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਪਤੀ ਪ੍ਰਿੰਸ ਵਿਲੀਅਮ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਹੈ। ਦਰਅਸਲ, ਹਾਲ ਹੀ 'ਚ ਕੇਟ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਸੀ, ਜਿਸ ਵਿਚ ਉਨ੍ਹਾਂ ਨੂੰ ਲਾਪਤਾ ਦੱਸਿਆ ਜਾ ਰਿਹਾ ਸੀ, ਹਾਲਾਂਕਿ ਬਾਅਦ 'ਚ ਦੱਸਿਆ ਗਿਆ ਕਿ ਤਸਵੀਰ ਐਡਿਟ ਕੀਤੀ ਗਈ ਸੀ। ਇਸ ਦੌਰਾਨ ਐਕਸਟਰਾ ਮੈਰੀਟਲ ਅਫੇਅਰ ਦੀਆਂ ਖਬਰਾਂ ਆ ਰਹੀਆਂ ਹਨ ਕਿ ਪ੍ਰਿੰਸ ਦੇ ਅਫੇਅਰ ਕਾਰਨ ਕੇਟ ਸ਼ਾਹੀ ਪਰਿਵਾਰ ਨਾਲ ਨਜ਼ਰ ਨਹੀਂ ਆ ਰਹੀ ਹੈ। ਪਤਨੀ ਦੀ ਦੋਸਤ ਨਾਲ ਅਫੇਅਰ ਸੁਰਖੀਆਂ 'ਚ ਰਹਿਣ ਵਾਲੇ ਪ੍ਰਿੰਸ ਵਿਲੀਅਮ ਦਾ ਅਫੇਅਰ ਲੇਡੀ ਸਾਰਾਹ ਰੋਜ਼ ਹੈਨਬਰੀ ਨਾਲ ਦੱਸਿਆ ਜਾ ਰਿਹਾ ਹੈ। ਹੈਨਬਰੀ ਦਾ ਸ਼ਾਹੀ ਪਰਿਵਾਰ ਨਾਲ ਨਜ਼ਦੀਕੀ ਰਿਸ਼ਤਾ ਹੈ ਕਿਉਂਕਿ ਉਹ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਦੀਆਂ ਸਭ ਤੋਂ ਚੰਗੀਆਂ ਦੋਸਤਾਂ 'ਚੋਂ ਇਕ ਹੈ। ਲੇਡੀ ਸਾਰਾਹ ਰੋਜ਼ ਹੈਨਬਰੀ, ਡੇਵਿਡ ਚੋਲਮੋਂਡੇਲੀ ਦੀ ਪਤਨੀ ਹੈ, ਜੋ ਚੋਲਮੋਂਡੇਲੀ ਦੇ 7ਵੇਂ ਮਾਰਕੇਸ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿੰਸ ਤੇ ਹੈਨਬਰੀ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਸਾਲ 2019 'ਚ ਵੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸੁਰਖੀਆਂ 'ਚ ਰਹੀਆਂ ਸਨ। ਉਸ ਦੌਰਾਨ ਇਹ ਖਬਰ ਆਈ ਸੀ ਕਿ ਪ੍ਰਿੰਸ ਵਿਲੀਅਮ ਨੇ ਹੈਨਬਰੀ ਨਾਲ ਆਪਣਾ ਵੈਲੇਨਟਾਈਨ ਡੇ ਸੈਲੀਬ੍ਰੇਟ ਕੀਤਾ ਸੀ।
  LATEST UPDATES