View Details << Back    

NIA ਵੱਲੋਂ ਗਾਇਕ ਕੰਵਰ ਗਰੇਵਾਲ ਦੇ ਘਰ ਰੇਡ, ਗੈਂਗਸਟਰ ਮਾਮਲੇ 'ਚ ਕੀਤੀ ਜਾ ਰਹੀ ਹੈ ਕਾਰਵਾਈ

  
  
Share
  ਚੰਡੀਗੜ : ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਅੱਜ ਸਵੇਰੇ ਪੰਜਾਬ ਦੇ ਮਸ਼ਹੂਰ ਗਾਇਕ ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਗਾਇਕਾਂ ਅਤੇ ਗੈਂਗਸਟਰਾਂ ਵਿਚਾਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਸੂਫੀ ਗਾਇਕ ਕੰਵਰ ਗਰੇਵਾਲ ਦੇ ਸੈਕਟਰ 104 ਸਥਿਤ ਤਾਜ ਟਾਵਰ 'ਤੇ NIA ਦੀ ਟੀਮ ਨੇ ਛਾਪਾ ਮਾਰ ਕੇ ਪੂਰੇ ਟਾਵਰ ਨੂੰ ਸੀਲ ਕਰ ਦਿੱਤਾ ਹੈ। ਟਾਵਰ 'ਚੋਂ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਜਿਨ੍ਹਾਂ ਲੋਕਾਂ ਨੂੰ ਸਵੇਰੇ ਆਪਣੇ ਦਫ਼ਤਰਾਂ ਨੂੰ ਜਾਣਾ ਪੈਂਦਾ ਸੀ, ਉਹ ਨਹੀਂ ਜਾ ਸਕੇ | ਐਨਆਈਏ ਦੀ ਟੀਮ ਕੰਵਰ ਗਰੇਵਾਲ ਤੋਂ ਪੁੱਛਗਿੱਛ ਕਰ ਰਹੀ ਹੈ। ਗਰੇਵਾਲ ਨੇ ਕਿਸਾਨ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਕਿਸਾਨ ਲਹਿਰ ਨੂੰ ਅੱਗੇ ਵਧਾਉਣ ਲਈ ਕਈ ਗੀਤ ਗਾਏ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ NIA ਗਾਇਕਾਂ ਅਤੇ ਗੈਂਗਸਟਰਾਂ ਦੇ ਆਪਸੀ ਸਬੰਧਾਂ ਦਾ ਪਤਾ ਲਗਾਉਣ ਲਈ ਸਰਗਰਮ ਹੈ। ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਦੀ ਗਾਇਕਾ ਅਫਸਾਨਾ ਖਾਨ ਨੂੰ ਐਨਆਈਏ ਨੇ ਪੁੱਛਗਿੱਛ ਲਈ ਸਭ ਤੋਂ ਪਹਿਲਾਂ ਬੁਲਾਇਆ ਸੀ। ਉਸ 'ਤੇ ਦੋਸ਼ ਸੀ ਕਿ ਅਫਸਾਨਾ ਖਾਨ ਗੈਂਗਸਟਰਾਂ ਦੇ ਬੰਬੀਹਾ ਗਰੁੱਪ ਨੂੰ ਉਤਸ਼ਾਹਿਤ ਕਰਦੀ ਹੈ।
  LATEST UPDATES