View Details << Back    

ਬੀਐੱਸਐੱਫ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਮਨਾਈ ਦੀਵਾਲੀ

  
  
Share
  ਕਲਾਨੌਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਸਰਹੱਦ 'ਤੇ ਦੀਵਾਲੀ ਮਨਾਈ। ਇਸ ਮੌਕੇ ਬੀਐੱਸਐੱਫ ਜਵਾਨਾਂ ਨੇ ਵਿਧੀ ਨਾਲ ਪੂਜਾ ਕੀਤੀ ਤੇ ਫਿਰ ਦੀਵਾਲੀ ਦੇ ਜਸ਼ਨ ਮਨਾਏ। ਜਾਣਕਾਰੀ ਅਨੁਸਾਰ, ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੀ 89 ਬਟਾਲੀਅਨ ਦੀ ਬੀਓਪੀ ਕੇਪੀ ਜੱਟਾਂ ਵਿਖੇ ਸਰਹੱਦ 'ਤੇ ਤਾਇਨਾਤ ਜਵਾਨਾਂ ਨੇ ਦੀਵਾਲੀ ਮਨਾਈ ਹੈ। ਇਸ ਮੌਕੇ ਬੀਐੱਸਐੱਫ ਦੇ ਬਟਾਲੀਅਨ ਕਮਾਂਡਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਰਹੱਦ 'ਤੇ ਤਾਇਨਾਤ ਹਰ ਧਰਮ ਨਾਲ ਸਬੰਧਤ ਬੀਐੱਸਐੱਫ ਜਵਾਨ ਰੌਸ਼ਨੀਆਂ ਦਾ ਤਿਓਹਾਰ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਜਵਾਨਾਂ ਨੇ ਮਾਤਾ ਲਕਸ਼ਮੀ ਦਾ ਪੂਜਨ ਕਰਨ ਪਿੱਛੋਂ ਸਰਹੱਦ 'ਤੇ ਦੀਵੇ ਜਗਾ ਕੇ ਫੁੱਲਝੜੀਆਂ ਚਲਾਈਆਂ ਗਈਆਂ ਹਨ। ਇਸ ਮੌਕੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
  LATEST UPDATES