View Details << Back    

PM Modi Birthday : ਟ੍ਰਾਈਸਿਟੀ 'ਚ ਸਕੂਟਰ 'ਤੇ ਖ਼ੂਬ ਘੁੰਮਦੇ ਸੀ ਪ੍ਰਧਾਨ ਮੰਤਰੀ ਮੋਦੀ, ਹਰ ਗਲੀ-ਚੌਕ ਤੋਂ ਹਨ ਵਾਕਫ਼, ਚੰਡੀਗੜ੍ਹ ਨਾਲ ਹੈ ਖ਼ਾਸ ਨਾਤਾ

  
  
Share
  ਚੰਡੀਗੜ੍ਹ : PM Modi Birthday : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਕਸ ਅਜਿਹਾ ਬਣਾਇਆ ਹੈ ਕਿ ਉਨ੍ਹਾਂ ਨੂੰ ਦੇਸ਼-ਦੁਨੀਆ ਦੇ ਬੱਚੇ, ਬਜ਼ੁਰਗ ਤੇ ਹਰ ਵਰਗ ਦੇ ਲੋਕ ਜਾਣਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਪ੍ਰੀਕਸ਼ਾ ਪੇ ਚਰਚਾ, ਮਨ ਕੀ ਬਾਤ, ਸਫਾਈ ਤੇ ਹੋਰ ਪ੍ਰੋਗਰਾਮਾਂ 'ਤੇ ਚਰਚਾ ਰਾਹੀਂ ਸਾਰਿਆਂ ਨਾਲ ਕੁਨੈਕਟ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਆਏ ਸਨ ਤਾਂ ਉਨ੍ਹਾਂ ਨੂੰ ਕਿਸੇ ਨੇ ਪਛਾਣਿਆ ਵੀ ਨਹੀਂ ਸੀ। ਉਹ ਦਰਸ਼ਕ ਗੈਲਰੀ ਦੀ ਇਕ ਸਾਈਡ 'ਚ ਬੈਠੇ ਹੋਏ ਸਨ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਚਲੇ ਗਏ, ਕਿਸੇ ਨੂੰ ਪਤਾ ਵੀ ਨਹੀਂ ਲੱਗਾ ਸੀ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ, ਇਹ ਹੋ ਹੀ ਨਹੀਂ ਸਕਦਾ, ਪਰ ਅਜਿਹਾ ਹੋਇਆ ਸੀ। ਇੱਥੇ ਗੱਲ ਅਪ੍ਰੈਲ 2000 'ਚ ਚੰਡੀਗੜ੍ਹ ਸੈਕਟਰ-36 ਦੇ ਐਮਸੀਐਮ ਡੀਏਵੀ ਕਾਲਜ ਦੇ ਕਨਵੋਕੇਸ਼ਨ ਸਮਾਗਮ ਦੀ ਕਰ ਰਹੇ ਹਾਂ। ਇੱਥੇ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ ਪਰ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਮੋਦੀ ਨਹੀਂ ਸਗੋਂ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸਨ। ਇਸੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਵੀ ਭਾਜਪਾ ਦੇ ਹੋਰ ਲੀਡਰਾਂ ਨਾਲ ਪਹੁੰਚੇ ਪਰ ਉਦੋਂ ਕਿਸੇ ਦਾ ਧਿਆਨ ਮੋਦੀ ਉਨ੍ਹਾਂ ਵੱਲ ਨਹੀਂ ਗਿਆ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਦਰਸ਼ਕ ਗੈਲਰੀ 'ਚ ਬੈਠਾ ਵਿਅਕਤੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ 'ਚੋਂ ਇੱਕ ਹੋਵੇਗਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਅਸੀਂ ਤੁਹਾਨੂੰ ਇਹ ਇਸ ਲਈ ਦੱਸ ਰਹੇ ਹਾਂ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਸ਼ਹਿਰ 'ਚ ਸੇਵਾ ਪੰਦਰਵਾੜੇ ਵਜੋਂ ਮਨਾਇਆ ਜਾ ਰਿਹਾ ਹੈ। ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਹੈ।
  LATEST UPDATES