View Details << Back    

Ganpati Bappa Murti : ਗਣੇਸ਼ ਚਤੁਰਥੀ ਤੋਂ ਪਹਿਲਾਂ ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ਵੀਡੀਓ, ਬੱਚੇ ਦਾ ਟੈਲੇਂਟ ਦੇਖ ਤੁਸੀਂ ਵੀ ਕਰੋਗੇ ਸਲਾਮ

  
  
Share
  ਨਵੀਂ ਦਿੱਲੀ : ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਖ਼ਾਸ ਕਰਕੇ ਟਵਿੱਟਰ 'ਤੇ ਉਸ ਦੀਆਂ ਪੋਸਟਾਂ ਹਰ ਸਮੇਂ ਚਰਚਾ 'ਚ ਰਹਿੰਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਰੀਟਵੀਟ ਕੀਤਾ ਹੈ, ਜੋ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ। ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੂੰ ਆਪਣਾ ਫੈਨ ਬਣਾ ਚੁੱਕੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੁਆਰਾ ਸਾਂਝੀ ਕੀਤੀ ਸਮੱਗਰੀ ਨੂੰ ਪਸੰਦ ਕਰਦੇ ਹਨ। ਇਸ ਵਾਰ ਵੀ ਮਹਿੰਦਰਾ ਨੇ ਅਜਿਹਾ ਹੀ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਭਗਵਾਨ ਗਣੇਸ਼ ਦੇ ਭਗਤ ਕਾਫੀ ਖ਼ੁਸ਼ ਹੋਏ। ਵੈਸੇ, ਆਨੰਦ ਮਹਿੰਦਰਾ ਹਮੇਸ਼ਾ ਪ੍ਰਤਿਭਾਸ਼ਾਲੀ ਲੋਕਾਂ ਦੀ ਸ਼ਲਾਘਾ ਅਤੇ ਮਦਦ ਕਰਦੇ ਨਜ਼ਰ ਆਉਂਦੇ ਹਨ। ਪਰ ਇਸ ਬੱਚੇ ਦੀ ਪ੍ਰਤਿਭਾ ਦੇਖ ਕੇ ਤੁਸੀਂ ਵੀ ਬੱਚੇ ਨੂੰ ਸਲਾਮ ਕਰੋਗੇ।
  LATEST UPDATES