View Details << Back    

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਜਾਂਚ ਕਰ ਰਹੇ ਅਧਿਕਾਰੀ ਦਾ ਥਾਣਾ ਤਬਦੀਲ, ਜਾਣੋ ਕਿੱਥੇ ਲਾਇਆ

  
  
Share
  ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਕਤਲ ਕੇਸ ਮਾਮਲੇ 'ਚ ਜਾਂਚ ਕਰ ਰਹੇ ਐੱਸਐੱਚਓ ਦਾ ਥਾਣਾ ਤਬਦੀਲ ਕਰ ਦਿੱਤਾ ਗਿਆ ਹੈ। ਐੱਸਐੱਚਓ ਅੰਗਰੇਜ ਸਿੰਘ ਨੂੰ ਥਾਣਾ ਬੁਢਲਾਡਾ ਲਗਾਇਆ ਗਿਆ ਹੈ ਜਦੋਂਕਿ ਥਾਣਾ ਸਿਟੀ 1 ਵਿੱਚ ਇਸ 'ਚ ਗੁਰਲਾਲ ਸਿੰਘ ਨੂੰ ਲਗਾਇਆ ਗਿਆ ਹੈ ਪਰ ਮੂਸੇਵਾਲਾ ਕਤਲ ਕੇਸ ਦੀ ਜਾਂਚ ਅੰਗਰੇਜ ਸਿੰਘ ਹੀ ਕਰਨਗੇ। ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸਿਟੀ 1 ਐੱਸਐੱਚਓ ਅੰਗਰੇਜ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਅੰਗਰੇਜ ਸਿੰਘ ਥਾਣਾ ਸਿਟੀ ਮਾਨਸਾ ਦੇ ਐੱਸਐੱਚਓ ਸਨ।ਇਸ ਥਾਣੇ ਦੀ ਹਦੂਦ ਅੰਦਰ ਮੂਸੇਵਾਲਾ ਦਾ ਕਤਲ ਹੋਣ ਕਾਰਨ ਉਹ ਬਤੌਰ ਐਸਐਚਓ ਜਾਂਚ ਅਧਿਕਾਰੀ ਸਨ। ਅੰਗਰੇਜ ਸਿੰਘ ਨੂੰ ਹੁਣ ਬੁਢਲਾਡਾ ਦਾ ਐਸਐਚਓ ਲਗਾਇਆ ਗਿਆ ਹੈ।ਹਾਲਾਂਕਿ ਮਾਨਸਾ ਦੇ ਐਸਐਸਪੀ ਗੌਰਵ ਤੁੂਰਾ ਨੇ ਇਸ ਨੂੰ ਰੂਟੀਨ ਤਬਾਦਲਾ ਦੱਸਿਆ ਹੈ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਉਸ ਵਿਚ ਹੀ ਅੰਗਰੇਜ ਸਿੰਘ ਜਾਂਚ ਕਰ ਰਹੇ ਹਨ।
  LATEST UPDATES