View Details << Back    

ਹੀਥਰੋ ਹਵਾਈ ਅੱਡੇ ਤੋਂ ਅਕਤੂਬਰ ਤਕ ਇਕ ਲੱਖ ਲੋਕ ਹੀ ਰੋਜ਼ਾਨਾ ਕਰ ਸਕਣਗੇ ਸਫ਼ਰ

  
  
Share
  ਲੰਡਨ: ਦੁਨੀਆ ਦਾ ਸਭ ਤੋਂ ਮਸਰੂਫ ਹੀਥਰੋ ਹਵਾਈ ਅੱਡੇ ਨੇ ਮੌਜੂਦਾ ਉਡਾਣ ਪਾਬੰਦੀਆਂ ਤੇ ਰੋਜ਼ਾਨਾ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਸਮਾਂ ਸੀਮਾ 29 ਅਕਤੂਬਰ ਤਕ ਵਧਾ ਦਿੱਤੀ ਹੈ। ਫਿਲਹਾਲ ਇਸ ਹਵਾਈ ਅੱਡੇ ਤੋਂ ਰੋਜ਼ਾਨਾ ਇਕ ਲੱਖ ਲੋਕਾਂ ਨੂੰ ਹੀ ਸਫਰ ਕਰਨ ਦੀ ਆਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹਵਾਈ ਅੱਡਾ ਪ੍ਰਸ਼ਾਸਨ ਨੇ ਮੁਲਾਜ਼ਮਾਂ ਦੀ ਕਮੀ ਤੇ ਸੇਵਾਵਾਂ ਨੂੰ ਲੈ ਕੇ ਦਬਾਅ ਦੇ ਚਲਦੇ ਇਹ ਫੈਸਲਾ ਕੀਤਾ ਹੈ। ਜੁਲਾਈ ’ਚ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਲੋਕਾਂ ਦੀ ਰੋਜ਼ਾਨਾ ਸੀਮਾ ਇਕ ਲੱਖ ਮਿੱਥੀ ਗਈ ਸੀ ਤੇ ਇਹ 11 ਸਤੰਬਰ ਨੂੰ ਖਤਮ ਹੋਣ ਵਾਲੀ ਸੀ। ਸੋਮਵਾਰ ਨੂੰ ਹਵਾਈ ਅੱਡੇ ਨੇ ਇਸ ਨੂੰ ਅਕਤੂਬਰ ਦੇ ਅੰਤ ਤਕ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਨਾਲ ਸਕੂਲਾਂ ’ਚ ਛਿਮਾਹੀ ਛੁੱਟੀਆਂ ਦੇ ਮੌਕੇ ’ਤੇ ਕਿਤੇ ਜਾਣ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ’ਤੇ ਅਸਰ ਪਵੇਗਾ। ਹੀਥਰੋ ਹਵਾਈ ਅੱਡੇ ਦੇ ਮੁੱਖ ਵਪਾਰਕ ਅਧਿਕਾਰੀ ਰਾਸ ਬਾਰਕਰ ਨੇ ਕਿਹਾ, ‘ਸਾਡੀ ਪਹਿਲੀ ਚਿੰਤਾ ਇਹ ਪੱਕਾ ਕਰਨਾ ਹੈ ਕਿ ਅਸੀਂ ਆਪਣੇ ਮੁਸਾਫਿਰਾਂ ਨੂੰ ਸਫਰ ਕਰਦੇ ਸਮੇਂ ਇਕ ਵਿਸ਼ਵਾਸਯੋਗ ਸੇਵਾ ਦੇਈਏ। ਅਸੀਂ ਯਾਤਰੀਆਂ ਦੀ ਸੀਮਾ ’ਤੇ ਲੱਗੀ ਰੋਕ ਨੂੰ ਛੇਤੀ ਹੀ ਹਟਾਉਣਾ ਚਾਹੁੰਦੇ ਹਾਂ ਪਰ ਇਹ ਉਦੋਂ ਹੋ ਸਕੇਗਾ, ਜਦੋਂ ਅਸੀਂ ਸਾਰੇ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਨੂੰ ਲੈੇ ਕੇ ਪੂਰੀ ਤਰ੍ਹਾਂ ਆਸਵੰਦ ਹੋ ਜਾਵਾਂਗੇ।
  LATEST UPDATES