View Details << Back

ਪੜ੍ਹਾਈ ਨੂੰ ਲੈ ਕੇ ਝਿੜਕ ਪੈਣ ਦੇ ਡਰ ਕਾਰਨ ਪਿਤਾ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ

  ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਇਕ 15 ਸਾਲਾ ਨੌਜਵਾਨ ਨੇ ਆਪਣੇ ਪਿਤਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਸ ਨੂੰ ਡਰ ਸੀ ਕਿ ਜੇਕਰ ਉਹ ਇਸ ਸਾਲ 10ਵੀਂ ਜਮਾਤ 'ਚ ਫੇਲ ਹੋ ਗਿਆ ਤਾਂ ਉਸ ਦੇ ਪਿਤਾ ਉਸ ਨੂੰ ਝਿੜਕ ਕੇ ਘਰੋਂ ਕੱਢ ਦੇਣਗੇ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਨਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਰਾਜੀਵ ਮਿਸ਼ਰਾ ਨੇ ਦੱਸਿਆ ਕਿ ਪੁਲਸ ਨੇ ਇਸ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕਸਬਾ ਜਾਮਨੇਰ 'ਚ ਇਸ ਨੌਜਵਾਨ ਨੇ 2 ਅਤੇ 3 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਘਰ 'ਚ ਸੌਂ ਰਹੇ ਆਪਣੇ ਪਿਤਾ ਦੁਲੀਚੰਦਰ ਅਹੀਰਵਰ ਦਾ ਕੁਹਾੜੀ ਨਾਲ ਵਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਇਸ ਮਾਮਲੇ 'ਚ ਆਪਣੇ ਗੁਆਂਢੀ ਨੂੰ ਫਸਾਉਣ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ।
ਮਿਸ਼ਰਾ ਨੇ ਦੱਸਿਆ ਕਿ ਪੁਲਸ ਨੂੰ ਇਸ ਨੌਜਵਾਨ 'ਤੇ ਹੀ ਆਪਣੇ ਪਿਤਾ ਜੀ ਦਾ ਕਤਲ ਕਰਨ ਦਾ ਸ਼ੁਰੂ ਤੋਂ ਹੀ ਸ਼ੱਕ ਸੀ ਅਤੇ ਮਨੋਵਿਗਿਆਨੀ ਤਰੀਕੇ ਨਾਲ ਪੁੱਛ-ਗਿੱਛ ਕਰਨ 'ਤੇ ਉਹ ਟੁੱਟ ਗਿਆ ਅਤੇ ਉਸ ਨੇ ਕੁਹਾੜੀ ਨਾਲ ਵਾਰ ਕਰ ਕੇ ਆਪਣੇ ਪਿਤਾ ਜੀ ਦਾ ਕਤਲ ਕਰਨ ਦੀ ਗੱਲ ਸਵੀਕਾਰ ਕਰ ਲਈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨੇ ਪੁੱਛ-ਗਿੱਛ 'ਚ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਪੜ੍ਹਾਈ ਨਾ ਕਰਨ ਦੀ ਗੱਲ 'ਤੇ ਝਿੜਕਦੇ ਸਨ। ਨੌਜਵਾਨ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਜੇਕਰ ਉਹ 10ਵੀਂ ਦੀ ਪ੍ਰੀਖਿਆ 'ਚ ਫੇਲ ਹੋ ਗਿਆ ਤਾਂ ਉਸ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦੇਣਗੇ। ਦੋਸ਼ੀ ਅਨੁਸਾਰ ਇਸ ਡਰ ਕਾਰਨ ਉਸ ਨੇ ਰਾਤ ਨੂੰ ਮੌਕਾ ਦੇਖ ਕੇ ਆਪਣੇ ਪਿਤਾ ਜੀ 'ਤੇ ਕੁਹਾੜੀ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ।
  ਖਾਸ ਖਬਰਾਂ