View Details << Back

ਐੱਸ.ਵਾਈ.ਐੱਲ. ਨਹਿਰ ’ਤੇ ਹੁਣ ਪੰਜਾਬ ਦੀ ਦੋਹਰੀ ਜਵਾਬਦੇਹੀ : ਖੱਟੜ

  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ’ਚ ਨਵੀਂ ਸਰਕਾਰ ਬਣਨ ’ਤੇ ਸਤਲੁਜ- ਯਮੁਨਾ ਲਿੰਕ ਨਹਿਰ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਹੁਣ ਦੋਹਰੀ ਜਵਾਬਦੇਹੀ ਹੈ, ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈਣਾ ਹੈ ਤੇ ਦਿੱਲੀ ਨੂੰ ਪਾਣੀ ਦੇਣਾ ਹੈ । ਅਜਿਹੇ ’ਚ ਐੱਸ.ਵਾਈ.ਐੱਲ. ਲਈ ਪਾਣੀ ਦੇਣ ਦੀ ਉਨ੍ਹਾਂ ਦੀ ਜਵਾਬਦੇਹੀ ਜ਼ਿਆਦਾ ਹੈ, ਕਿਉਂਕਿ ਹੁਣ ਦੋਵਾਂ ਰਾਜਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਨਿਵਾਸ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਬੋਲ ਰਹੇ ਸਨ।
ਦਿੱਲੀ ਦੀ ਹਰਿਆਣਾ ਨਾਲ ਤੁਲਨਾ ਨਹੀਂ ਹੋ ਸਕਦੀ
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਸੋਚਣਾ ਪਵੇਗਾ ਜਦੋਂ ਕੁਝ ਦਿਨਾਂ ’ਚ ਉਨ੍ਹਾਂ ਦੇ ਸੂਬੇ ਦਾ ਬਜਟ ਪੇਸ਼ ਹੋਵੇਗਾ। ਉਨ੍ਹਾਂ ਦੇ ਸੂਬੇ ਦਾ ਡੈਬਿਟ ਟੂ ਜੀ.ਐੱਸ.ਡੀ.ਪੀ. ਅਨੁਪਾਤ 48 ਫ਼ੀਸਦੀ ਹੈ, ਜਦ ਕਿ ਹਰਿਆਣਾ ਦਾ ਸਿਰਫ਼ 24.98 ਫੀਸਦੀ ਹੈ। ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ’ਚ ਅੱਗੇ ਵਧਣ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉੱਥੋਂ ਅੱਗੇ ਵਧਾਂਗੇ । ਉਨ੍ਹਾਂ ‘ਆਪ’ ’ਤੇ ਤੰਜ ਕੱਸਦਿਆਂ ਕਿਹਾ ਕਿ ਅਸੀਂ ਮੁਫਤ ਦੀ ਗੱਲ ਨਹੀਂ ਕਰਦੇ, ਲੋਕਾਂ ਨੂੰ ਆਪਣੇ ਪੈਰਾਂ ’ਤੇ ਖਡ਼੍ਹਾ ਕਰਦੇ ਹਾਂ ਤਾਂ ਕਿ ਉਹ ਆਪਣੇ ਬਲਬੂਤੇ ’ਤੇ ਅੱਗੇ ਵਧਣ। ਦਿੱਲੀ ਦੇ ਮੁੱਖ ਮੰਤਰੀ ਅਲੱਗ-ਅਲੱਗ ਗੱਲਾਂ ਦੀ ਸ਼ੇਖੀ ਮਾਰਦੇ ਹਨ, ਦਿੱਲੀ ਦੀ ਹਰਿਆਣਾ ਨਾਲ ਤੁਲਨਾ ਨਹੀਂ ਹੋ ਸਕਦੀ। ਦਿੱਲੀ ’ਚ ਲੱਗਭੱਗ 1100 ਸਰਕਾਰੀ ਸਕੂਲ ਹੋਣਗੇ ਪਰ ਹਰਿਆਣਾ ’ਚ 15 ਹਜ਼ਾਰ ਸਰਕਾਰੀ ਸਕੂਲ ਹਨ। ਉਨ੍ਹਾਂ ਦੇ ਇੱਥੇ ਖੇਤੀ ਦੀ ਜ਼ਮੀਨ ਹਰਿਆਣਾ ਦੀ ਤੁਲਨਾ ’ਚ ਬੇਹੱਦ ਘੱਟ ਹੈ, ਜਦਕਿ ਹਰਿਆਣਾ ’ਚ 80 ਲੱਖ ਏਕਡ਼ ਖੇਤੀਬਾੜੀ ਜ਼ਮੀਨ ਹੈ। ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਦੀ ਵੀ ਇਹੀ ਹਾਲਤ ਹੈ। ਇਸ ਲਈ ਦਿੱਲੀ ਦੀ ਤੁਲਨਾ ਹਰਿਆਣਾ ਨਾਲ ਨਹੀਂ ਕੀਤੀ ਜਾ ਸਕਦੀ, ਸਗੋਂ ਹਰਿਆਣਾ ਦੀ ਤੁਲਨਾ ਪੰਜਾਬ ਨਾਲ ਜ਼ਰੂਰ ਕੀਤੀ ਜਾ ਸਕਦੀ ਹੈ।
  ਖਾਸ ਖਬਰਾਂ