View Details << Back

ਸਹੁੰ ਚੁੱਕ ਸਮਾਗਮ ’ਚ ਵੀਰ ਬਸੰਤੀ ਰੰਗ ਦੀ ਪੱਗ ਤੇ ਭੈਣਾਂ ਸਿਰ’ ਤੇ ਬਸੰਤੀ ਰੰਗ ਦਾ ਦੁਪੱਟਾ ਲੈ ਕੇ ਆਉਣ : ਭਗਵੰਤ ਮਾਨ

  16 ਮਾਰਚ ਨੂੰ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ, ਮੇਰਾ ਸਹੁੰ ਚੁੱਕ ਸਮਾਗਮ ਹੋਵੇਗਾ, ਜਿਸ ’ਚ ਮੈਂ ਇਕੱਲਾ ਹੀ ਨਹੀਂ ਬਲਕਿ ਪੰਜਾਬ ਦੇ 3 ਕਰੋੜ ਲੋਕ ਵੀ ਮੇਰੇ ਨਾਲ ਸਹੁੰ ਚੁੱਕਣਗੇ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ।
ਉਨ੍ਹਾਂ ਕਿਹਾ ਕਿ ਅਸੀਂ ਸਭ ਨੇ ਮਿਲ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ । 16 ਤਰੀਕ ਨੂੰ ਭਗਤ ਸਿੰਘ ਦੇ ਸੁਪਨਿਆਂ ਨੂੰ ਅਮਲੀ ਰੂਪ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ ਤੁਸੀਂ ਸਾਰੇ ਪੰਜਾਬ ਦੇ ਲੋਕ ਮੇਰੇ ਨਾਲ ਮੁੱਖ ਮੰਤਰੀ ਬਣੇ ਹਨ। ਇਹ ਸਰਕਾਰ ਤੁਹਾਡੀ ਸਭ ਦੀ ਸਰਕਾਰ ਹੋਵੇਗੀ ਅਤੇ ਤੁਹਾਡੀ ਆਪਣੀ ਸਰਕਾਰ ਹੋਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਪਣੇ ਭਰਾ ਅਤੇ ਬੇਟੇ ਦਾ ਹੌਸਲਾ ਵਧਾਉਣ ਲਈ ਸਹੁੰ ਚੁੱਕ ਸਮਾਗਮ ’ਚ ਵੱਡੀ ਗਿਣਤੀ ਪੁੱਜੋ ਅਤੇ ਵੀਰ ਬਸੰਤੀ ਰੰਗ ਦੀਆਂ ਪੱਗਾਂ ਅਤੇ ਭੈਣਾਂ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਇਸ ਸਮਾਗਮ ’ਚ ਸ਼ਾਮਲ ਹੋਣ । ਅਸੀਂ ਪਿੰਡ ਖੜਕਲ ਕਲਾਂ ਨੂੰ ਬਸੰਤੀ ਰੰਗ ’ਚ ਰੰਗ ਦੇਣਾ ਹੈ।
  ਖਾਸ ਖਬਰਾਂ