View Details << Back

UP ਦੀ ਸੱਤਾ ਸੰਭਾਲਦੇ ਹੀ ਬਜ਼ੁਰਗ ਬੀਬੀਆਂ ਨਾਲ ਕੀਤਾ ਇਹ ਵਾਅਦਾ ਯੋਗੀ ਆਦਿੱਤਿਆਨਾਥ ਕਰਨਗੇ ਪੂਰਾ

  ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਬਹੁਮਤ ਲੈ ਕੇ ਯੋਗੀ ਆਦਿੱਤਿਆਨਾਥ ਮੁੜ ਤੋਂ ਸੱਤਾ ’ਤੇ ਕਾਬਜ਼ ਹੋ ਰਹੇ ਹਨ। ਅਜਿਹੇ ’ਚ ਮੁੜ ਤੋਂ ਮੁੱਖ ਮੰਤਰੀ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਹੀ ਸੰਕਲਪ ਪੱਤਰ ’ਚ ਕੀਤੇ ਗਏ ਵਾਅਦਿਆਂ ਨੂੰ ਜ਼ਮੀਨ ’ਤੇ ਉਤਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਯੋਗੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸੱਤਾ ’ਚ ਵਾਪਸੀ ਤੋਂ ਬਾਅਦ 60 ਸਾਲ ਤੋਂ ਉੱਪਰ ਦੀਆਂ ਬਜ਼ੁਰਗ ਬੀਬੀਆਂ ਨੂੰ ਰੋਡਵੇਜ਼ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਦੀ ਸਹੂਲਤ ਮਿਲੇਗੀ। ਇਸ ਦੇ ਚੱਲਦੇ ਹੁਣ ਬਜ਼ਰੁਗ ਬੀਬੀਆਂ ਨੂੰ ਰੋਡਵੇਜ਼ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਕਰਾਉਣ ਦੀ ਪਹਿਲ-ਕਦਮੀ ਸ਼ੁਰੂ ਕਰ ਦਿੱਤੀ ਗਈ ਹੈ।
ਯੋਗੀ ਦੀ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਖੇਤਰੀ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰੋਜ਼ਾਨਾ ਅਜਿਹੀਆਂ ਬੀਬੀਆਂ ਦਾ ਡਾਟਾ ਤਿਆਰ ਕਰਨ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਇਹ ਰਿਪੋਰਟ ਸੋਮਵਾਰ 11 ਵਜੇ ਤੱਕ ਸੌਂਪਣੀ ਹੈ। ਬਜ਼ੁਰਗ ਬੀਬੀਆਂ ਨੂੰ ਬੱਸ ਅੱਡਿਆਂ ’ਤੇ ਵੀ ਖਾਸ ਸਹੂਲਤਾਂ ਦਿੱਤੇ ਜਾਣ ਦੀ ਯੋਜਨਾ ਹੈ। ਵਿਭਾਗ ਨੇ ਬਜ਼ੁਰਗ ਬੀਬੀਆਂ ਨੂੰ ਮੁਫ਼ਤ ਸਫ਼ਰ ਕਰਾਉਣ ਲਈ ਸ਼ਾਸਨ ਤੋਂ 99 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪ੍ਰਤੀ ਪੂਰਤੀ ਦਾ ਸੁਝਾਅ ਦਿੱਤਾ ਹੈ। 99 ਰੁਪਏ ਜਮਾਂ ਕਰਨ ’ਤੇ ਮਹੀਨੇ ਭਰ ਮੁਫ਼ਤ ਯਾਤਰਾ ਦਾ ਸੁਝਾਅ ਦਿੱਤਾ ਗਿਆ ਹੈ।
  ਖਾਸ ਖਬਰਾਂ