View Details << Back

ਜਬਲਪੁਰ 'ਚ ਟਲਿਆ ਵੱਡਾ ਹਾਦਸਾ! ਏਅਰ ਇੰਡੀਆ ਦਾ ਜਹਾਜ਼ ਲੈਂਡਿੰਗ ਸਮੇਂ ਰਣਵੇਅ ਤੋਂ ਖਿਸਕਿਆ

  ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਡੁਮਨਾ ਏਅਰਪੋਰਟ 'ਤੇ ਸ਼ਨੀਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੇ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਹਤ ਦੀ ਗੱਲ ਹੈ ਕਿ ਜਹਾਜ਼ 'ਚ ਦਿੱਲੀ ਤੋਂ ਜਬਲਪੁਰ ਆਏ 54 ਯਾਤਰੀਆਂ ਨੂੰ ਕੁਝ ਨਹੀਂ ਹੋਇਆ। ਦਰਅਸਲ ਜਹਾਜ਼ ਲੈਂਡਿੰਗ ਦੌਰਾਨ ਫਿਸਲ ਕੇ ਰਣਵੇਅ ਤੋਂ ਬਾਹਰ ਹੋ ਗਿਆ ਸੀ। ਪਾਇਲਟਾਂ ਨੇ ਸਮਝਦਾਰੀ ਦਿਖਾਈ ਅਤੇ ਬਾਅਦ 'ਚ ਜਹਾਜ਼ ਨੂੰ ਰਣਵੇਅ 'ਤੇ ਲੈ ਕੇ ਆਏ। ਇਹ ਹਾਦਸਾ ਸ਼ਨੀਵਾਰ ਸਵੇਰੇ ਦਿੱਲੀ ਤੋਂ ਜਬਲਪੁਰ ਆਈ ਏਅਰ ਇੰਡੀਆ ਦੀ ਫਲਾਈਟ ਸੰਖਿਆ E-9167 ਨਾਲ ਹੋਇਆ। ਲੈਂਡਿੰਗ ਦੌਰਾਨ ਜਹਾਜ਼ ਕੰਟਰੋਲ ਤੋਂ ਬਾਹਰ ਹੋ ਕੇ ਰਣਵੇਅ ਤੋਂ ਬਾਹਰ ਚੱਲਾ ਗਿਆ। ਇਸ ਹਾਦਸੇ ਨਾਲ ਜਹਾਜ਼ 'ਚ ਬੈਠੇ ਯਾਤਰੀ ਡਰ ਗਏ।
ਸ਼ੁਕਰ ਹੈ ਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਚੌਕਸੀ ਵਜੋਂ ਏਅਰਪੋਰਟ ਅਫ਼ਸਰਾਂ ਨੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਵੀ ਰਣਵੇਅ 'ਤੇ ਬੁਲਾ ਲਿਆ। ਏਅਰ ਇੰਡੀਆ ਦੀ ਨਿਯਮਿਤ ਫਲਾਈ ਕਿਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ ਇਸ 'ਤੇ ਅਧਿਕਾਰੀ ਚੁੱਪ ਬੈਠੇ ਹਨ। ਉਹ ਫਲਾਈਟ ਦੇ ਕੰਟਰੋਲ ਗੁਆ ਕੇ ਰਣਵੇਅ ਤੋਂ ਫਿਸਲਣ ਦੀ ਘਟਨਾ ਦੀ ਜਾਂਚ ਦੀ ਗੱਲ ਕਰ ਰਹੇ ਹਨ।
  ਖਾਸ ਖਬਰਾਂ