View Details << Back

'ਤੁਹਾਡੇ ਕਰਕੇ ਸਾਡਾ ਅਸਮਾਨ ਹੈ ਸੁਰੱਖਿਅਤ', ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਹਵਾਈ ਫ਼ੌਜੀਆਂ ਨੂੰ ਦਿੱਤੀ ਵਧਾਈ

  ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਅੱਜ ਆਪਣਾ 91ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਬਮਰੌਲੀ ਏਅਰ ਫੋਰਸ ਸੈਂਟਰ ਵਿਖੇ ਇੱਕ ਸ਼ਾਨਦਾਰ ਪਰੇਡ (ਏਅਰ ਸ਼ੋਅ) ਦਾ ਆਯੋਜਨ ਕੀਤਾ ਗਿਆ। ਫਿਲਹਾਲ ਪ੍ਰਯਾਗਰਾਜ 'ਚ ਏਅਰ ਫੋਰਸ ਦਾ ਏਅਰ ਸ਼ੋਅ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਭਾਰਤੀ ਯੋਧੇ ਸੁਖੋਈ, ਤੇਜਸ ਅਤੇ ਰਾਫੇਲ ਸਮੇਤ ਕਰੀਬ 100 ਲੜਾਕੂ ਜਹਾਜ਼ਾਂ ਨਾਲ ਹਵਾਈ ਸੈਨਾ ਦੀ ਤਾਕਤ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ।

ਪੀਐੱਮ ਮੋਦੀ ਨੇ ਸ਼ੇਅਰ ਕੀਤੀ ਵੀਡੀਓ

ਏਅਰ ਫੋਰਸ ਸਥਾਪਨਾ ਦਿਵਸ ਦੇ ਮੌਕੇ 'ਤੇ, ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਦੁਆਰਾ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ, "ਸਾਰੇ ਭਾਰਤੀ ਹਵਾਈ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਵਾਈ ਸੈਨਾ ਦਿਵਸ 'ਤੇ ਸ਼ੁਭਕਾਮਨਾਵਾਂ। ਭਾਰਤ ਨੂੰ ਭਾਰਤੀ ਹਵਾਈ ਸੈਨਾ ਦੀ ਬਹਾਦਰੀ, ਵਚਨਬੱਧਤਾ ਅਤੇ ਸਮਰਪਣ 'ਤੇ ਮਾਣ ਹੈ। ਉਨ੍ਹਾਂ ਦੀਆਂ ਮਹਾਨ ਸੇਵਾਵਾਂ ਅਤੇ ਕੁਰਬਾਨੀਆਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਸਾਡੇ ਅਸਮਾਨ ਸੁਰੱਖਿਅਤ ਹਨ।
  ਖਾਸ ਖਬਰਾਂ