View Details << Back

ਦਿੱਲੀ 'ਚ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, NCB ਨੇ LSD ਡਰੱਗ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਕੀਤੀ ਜ਼ਬਤ

  ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਖੇਪ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ NCB ਨੇ ਮੰਗਲਵਾਰ ਨੂੰ ਛਾਪੇਮਾਰੀ ਕਰਕੇ ਹਜ਼ਾਰਾਂ ਕਰੋੜ ਰੁਪਏ ਦੀ ਲਿਸਰਜਿਕ ਐਸਿਡ ਡਾਇਥਾਈਲਾਮਾਈਡ (ਐੱਲ. ਐੱਸ. ਡੀ.) ਡਰੱਗ ਬਰਾਮਦ ਕੀਤੀ ਹੈ।

ਪਿਛਲੇ 2 ਦਹਾਕਿਆਂ 'ਚ ਇਹ ਸਭ ਤੋਂ ਵੱਡੀ ਜ਼ਬਤੀ

ਇਸ ਕਾਰਵਾਈ ਤੋਂ ਬਾਅਦ NCB ਨੇ ਦੇਸ਼ ਭਰ ਵਿੱਚ ਫੈਲੇ ਡਰੱਗ ਸਿੰਡੀਕੇਟ ਦਾ ਖੁਲਾਸਾ ਕੀਤਾ ਹੈ। ਇਸ ਸਬੰਧੀ ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਅਸੀਂ ਦੋ ਮਾਮਲਿਆਂ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 15,000 ਐਲਐਸਡੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜੋ ਵਪਾਰਕ ਮਾਤਰਾ ਤੋਂ 2.5 ਗੁਣਾ ਹੈ। ਇਸਦੀ ਵਪਾਰਕ ਮਾਤਰਾ .1 ਗ੍ਰਾਮ ਹੈ। ਇਹ ਇੱਕ ਸਿੰਥੈਟਿਕ ਡਰੱਗ ਹੈ ਅਤੇ ਬਹੁਤ ਖਤਰਨਾਕ ਹੈ। ਪਿਛਲੇ 2 ਦਹਾਕਿਆਂ 'ਚ ਇਹ ਸਭ ਤੋਂ ਵੱਡੀ ਜ਼ਬਤੀ ਹੈ।
  ਖਾਸ ਖਬਰਾਂ