View Details << Back

ਸ਼੍ਰੋਮਣੀ ਅਕਾਲੀ ਦਲ ਕੋਲ ਨਹੀਂ ਹੈ ਸੁਖਬੀਰ ਬਾਦਲ ਦਾ ਬਦਲ, ਮਜੀਠੀਆ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਮਿਲੀ ਤਾਕਤ

  ਚੰਡੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਵਿਚ ਤੂਫਾਨ ਆਉਣ ਤੋਂ ਪਹਿਲਾਂ ਸ਼ਾਂਤੀ ਵਾਲੀ ਸਥਿਤੀ ਬਣੀ ਹੋਈ ਹੈ। ਅਕਾਲੀ ਦਲ ਵਿਚ ਬਦਲਾਅ ਨੂੰ ਲੈ ਕੇ ਬਗਾਵਤੀ ਸੁਰਾਂ ਤਾਂ ਉੱਠ ਰਹੀਆਂ ਹਨ ਪਰ ਅਕਾਲੀ ਲੀਡਰਸ਼ਿਪ ਕੋਲ ਸੁਖਬੀਰ ਬਾਦਲ ਦਾ ਕੋਈ ਤੋਡ਼ ਨਹੀਂ ਨਜ਼ਰ ਆ ਰਿਹਾ। ਵੱਡੀ ਗੱਲ ਇਹ ਹੈ ਕਿ ਸੀਨੀਅਰ ਆਗੂ ਬਦਲਾਅ ਦੀ ਗੱਲ ਤਾਂ ਕਰ ਰਹੇ ਹਨ ਪਰ ਉਹ ਇਕ-ਦੂਜੇ ’ਤੇ ਭਰੋਸਾ ਨਹੀਂ ਕਰ ਰਹੇ।

ਇਹੀ ਕਾਰਨ ਹੈ ਕਿ ਬਦਲਾਅ ਦੀ ਗੱਲ ਕਰਨ ਵਾਲੇ ਆਗੂ ਮੁਡ਼ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਸਵੀਕਾਰ ਕਰ ਲੈਂਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੰਮ ਕਰਨ ਵਾਲੇ ਆਗੂਆਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਬਜ਼ੁਰਗ ਹੋ ਚੁੱਕੇ ਹਨ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੱਖਰੀ ਪਾਰਟੀ ਬਣਾ ਲਈ ਹੈ। ਜਦਕਿ ਬਲਵਿੰਦਰ ਸਿੰਘ ਭੂੰਦਡ਼ ਬਾਦਲ ਪਰਿਵਾਰ ਦੇ ਨੇਡ਼ੇ ਤਾਂ ਹਨ ਪਰ ਉਨ੍ਹਾਂ ਦੀ ਸਮੁੱਚੇ ਪੰਜਾਬ ਵਿਚ ਮਕਬੂਲੀਅਤ ਘੱਟ ਹੈ।
  ਖਾਸ ਖਬਰਾਂ