View Details << Back

Sidhu Moose Wala ਦੀ ਹੱਤਿਆ 'ਚ ਵੱਡਾ ਖੁਲਾਸਾ, ਗੈਂਗਸਟਰ ਮੰਨਾ ਤੇ ਰੂਪਾ ਤੋਂ ਬਰਾਮਦ ਹਥਿਆਰਾਂ ਨਾਲ ਹੋਈ ਸੀ ਹੱਤਿਆ

  Sidhu Moose Wala Murder Case: ਸਟੇਟ ਬਿਊਰੋ/ਮਨਜੋਤ ਸਿੰਘ ਕੰਗ, ਚੰਡੀਗਡ਼੍ਹ/ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਉਨ੍ਹਾਂ ਹਥਿਆਰਾਂ ਦੀ ਵਰਤੋਂ ਹੋਈ ਸੀ ਜੋਕਿ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੇ ਜਗਰੂਪ ਸਿੰਘ ਰੂਪਾ ਤੋਂ ਬਰਾਮਦ ਕੀਤੇ ਗਏ ਸਨ। ਫੋਰੈਂਸਿਕ ਰਿਪੋਰਟ ’ਚ ਇਸ ਗੱਲ ਦਾ ਖ਼ੁਲਾਸਾ ਹੋ ਗਿਆ ਹੈ। ਅੰਮ੍ਰਿਤਸਰ ’ਚ ਅਟਾਰੀ ਬਾਰਡਰ ਕੋਲ ਬੀਤੇ ਦਿਨੀਂ ਮੰਨਾ ਤੇ ਰੂਪਾ ਦਾ ਇਨਕਾਊਂਟਰ ਹੋਇਆ ਸੀ। ਮੌਕੇ ਤੋਂ ਪੁਲਿਸ ਨੂੰ ਏਕੇ-47 ਤੇ 9 ਐੱਮਐੱਮ ਪਿਸਤੌਲ ਮਿਲੀ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਸੀ ਕਿ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਮੂਸੇਵਾਲਾ ਦੇ ਕਤਲ ’ਚ ਹੋਈ ਸੀ ਜਾਂ ਨਹੀਂ। ਹੁਣ ਰਿਪੋਰਟ ’ਚ ਇਹ ਸਾਫ਼ ਹੋ ਗਿਆ ਹੈ ਕਿ ਇਹ ਉਹੀ ਹਥਿਆਰ ਸਨ ਜਿਨ੍ਹਾਂ ਨਾਲ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ।

ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਕੈਨੇਡਾ ਬੈਠੇ ਗੋਲਡੀ ਬਰਾਡ਼ ਨੇ ਮੁਹੱਈਆ ਕਰਵਾਏ ਸਨ। ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਜੋ ਹਥਿਆਰ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਕੋਲ ਸਨ ਉਹ ਦਿੱਲੀ ਪੁਲਿਸ ਨੇ ਪਹਿਲਾਂ ਹੀ ਬਰਾਮਦ ਕਰ ਲਏ ਸਨ। ਪਰ ਰੂਪਾ ਤੇ ਮੰਨਾ ਤੋਂ ਹਥਿਆਰ ਉਨ੍ਹਾਂ ਦੇ ਇਨਕਾਊਂਟਰ ਤੋਂ ਬਾਅਦ ਮਿਲੇ।
  ਖਾਸ ਖਬਰਾਂ