View Details << Back

ਭਾਰਤ ਤੇ ਮਾਲਦੀਵ ਵਲੋਂ 6 ਸਮਝੌਤੇ ਸਹੀਬੱਧ

  ਨਵੀਂ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨੇ ਮੰਗਲਵਾਰ ਨੂੰ ਹੋਈ ਸਿਖਰ ਗੱਲਬਾਤ ਤੋਂ ਬਾਅਦ ਭਾਰਤ ਅਤੇ ਮਾਲਦੀਵ ਨੇ 6 ਸਮਝੌਤਿਆਂ 'ਤੇ ਦਸਤਖ਼ਤ ਕੀਤੇ | ਦੋਵਾਂ ਦੇਸ਼ਾਂ ਵਿਚਕਾਰ ਸਮਰੱਥਾ ਨਿਰਮਾਣ, ਸਾਈਬਰ ਸੁਰੱਖਿਆ, ਆਵਾਸ, ਆਫਤ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਸਮਝੌਤੇ ਹੋਏ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਲਦੀਵ ਨੂੰ 10 ਕਰੋੜ ਅਮਰੀਕੀ ਡਾਲਰ ਦਾ ਵਾਧੂ ਕਰਜ਼ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਸਾਰੀਆਂ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ | ਮੋਦੀ ਨੇ ਕਿਹਾ ਕਿ ਭਾਰਤ ਵਲੋਂ ਮਾਲਦੀਵ ਸੁਰੱਖਿਆ ਬਲਾਂ ਨੂੰ 24 ਵਾਹਨ ਅਤੇ ਇਕ ਸਮੁੰਦਰੀ ਲੜਾਕੂ ਜਹਾਜ਼ ਦੇਵੇਗਾ ਅਤੇ ਦੇਸ਼ ਦੇ 61 ਦੀਪਾਂ 'ਤੇ ਪੁਲਿਸ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਸਹਾਇਤਾ ਕਰੇਗਾ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਮਿੱਤਰਤਾ ਪੂਰਨ ਸੰਬੰਧਾਂ ਵਿਚ ਨਵਾਂ ਜੋਸ਼ ਦੇਖਣ ਨੂੰ ਮਿਲਿਆ ਹੈ ਅਤੇ ਸੰਬੰਧ ਹੋਰ ਮਜ਼ਬੂਤ ਹੋਏ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦ ਮਹਾਂਸਾਗਰਹ 'ਚ ਅੰਤਰਰਾਸ਼ਟਰੀ ਅਪਰਾਧ, ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਖਤਰਾ ਗੰਭੀਰ ਹੈ | ਉਨ੍ਹਾਂ ਕਿਹਾ ਕਿ ਸ਼ਾਂਤੀ ਲਈ ਭਾਰਤ-ਮਾਲਦੀਵ ਵਿਚਕਾਰ ਮਜ਼ਬੂਤ ਸੰਬੰਧ ਮੱਹਤਵਪੂਰਨ ਹਨ | ਦੱਸਣਯੋਗ ਹੈ ਕਿ ਮਾਲਦੀਵ ਦੇ ਰਾਸ਼ਟਰਪਤੀ ਭਾਰਤ ਦੇ 4 ਦਿਨਾ ਦੌਰੇ 'ਤੇ ਆਏ ਹੋਏ ਹਨ |
  ਖਾਸ ਖਬਰਾਂ